23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਲੜਕੀ ਤੋਂ ਫ਼ੋਨ ਖੋਹ ਕੇ ਭੱਜਣ ਵਾਲੇ ਨੂੰ ਨਸ਼ਾ ਰੋਕੂ ਕਮੇਟੀ ਨੇ ਇੱਕ ਘੰਟੇ ਅੰਦਰ ਹੀ ਫੜਿਆ <br/>

Ad Position 21
No active advertisement
ਝਪਟਮਾਰ ਵਿਅਕਤੀ ਕੋਲੋਂ ਬਰਾਮਦ ਕੀਤਾ ਫ਼ੋਨ ਲੜਕੀ ਦੇ ਪਿਤਾ ਨੂੰ ਸੌਂਪਦੇ ਹੋਏ ਨਸ਼ਾ ਰੋਕੂ ਕਮੇਟੀ ਦੇ ਆਗੂ | ਤਸਵੀਰ : ਦਰਸ਼ਨ ਸਿੰਘ ਖੇੜੀ <br/> 19-12-2025
ਸ਼ੇਰਪੁਰ, 18 ਦਸੰਬਰ (ਦਰਸ਼ਨ ਸਿੰਘ ਖੇੜੀ)-ਬੀਤੇ ਕੱਲ੍ਹ ਦੇਰ ਸ਼ਾਮੀ 6 ਵਜੇ ਦੇ ਕਰੀਬ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਦੇ ਨਜ਼ਦੀਕ ਬਾਜ਼ਾਰ ਅੰਦਰ ਕੰਮ ਕਰਦੀ ਲੜਕੀ ਰਾਜਵੀਰ ਕੌਰ ਤੋ ਘਰ ਵਾਪਸ ਜਾਂਦੇ ਸਮੇਂ ਇੱਕ ਅਣਪਛਾਤੇ ਨਸ਼ੇੜੀ ਵਲੋਂ ਝਪਟਮਾਰ ਕੇ ਫ਼ੋਨ ਖੋਹ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ | ਜਿਸ ਬਾਰੇ ਸੂਚਨਾ ਮਿਲਣ ਤੇ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਦੇ ਆਗੂਆਂ ਨੇ ਬਲਵਿੰਦਰ ਸਿੰਘ ਬਿੰਦਾ ਦੀ ਅਗਵਾਈ ਵਿਚ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ | ਝਪਟਮਾਰ ਨਸ਼ੇੜੀ ਦੀ ਪਹਿਚਾਣ ਹੋਣ ਤੇ ਫ਼ੌਰਨ ਉਸ ਦਾ ਪਿੱਛਾ ਕੀਤਾ ਗਿਆ ਤੇ ਇੱਕ ਘੰਟੇ ਦੇ ਅੰਦਰ-ਅੰਦਰ ਫ਼ੋਨ ਬਰਾਮਦ ਕਰਵਾਇਆ ਗਿਆ | ਨਸ਼ੇੜੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਉਸ ਨੰੂ ਦੁਬਾਰਾ ਅਜਿਹਾ ਨਾ ਕਰਨ ਬਾਰੇ ਤਾੜਨਾ ਕੀਤੀ ਗਈ | ਫਿਰ ਇਹ ਫ਼ੋਨ ਲੜਕੀ ਦੇ ਪਿਤਾ ਬੂਟਾ ਸਿੰਘ ਵਾਸੀ ਪੱਤੀ ਖਲੀਲ ਸ਼ੇਰਪੁਰ ਨੂੰ ਸੌਂਪਿਆ ਗਿਆ | ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਅਸੀਂ ਆਪਣਾ ਪਹਿਲਾ ਫ਼ਰਜ਼ ਸਮਝਦੇ ਹਾਂ ਤੇ ਸਮਝਦੇ ਰਹਾਂਗੇ | ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਅਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਨਸ਼ਾ ਰੋਕੂ ਕਮੇਟੀ ਦੀ ਜੰਗ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਦੇ ਨਤੀਜੇ ਬਸਪਾ ਦੇ ਉਭਾਰ ਦਾ ਸੰਕੇਤ-ਕਰੀਮਪੁਰੀ ਅਗਲੀ ਖ਼ਬਰ ਵੈਟਰਨਰੀ ਇੰਸਪੈਕਟਰਾਂ ਨੇ ਮੰਗਾਂ ਨੂੰ ਲੈ ਕੇ ਡਿਪਟੀ ਡਾਇਰੈਕਟਰ ਦਫ਼ਤਰ ਬਾਹਰ ਕੀਤਾ ਪ੍ਰਦਰਸ਼ਨ <br/>
Ad Position 24