12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲੇਖਕ ਇਕਬਾਲ ਫ਼ਲੌਂਡ ਦੀਆਂ ਪੰਜ ਕਿਤਾਬਾਂ ਸਰਕਾਰੀ ਸਕੂਲ ਲਾਇਬ੍ਰੇਰੀਆਂ ਲਈ ਮਨਜ਼ੂਰ <br/>

Ad Position 21
No active advertisement
ਲੇਖਕ ਇਕਬਾਲ ਫ਼ਲੌਂਡ ਦੀਆਂ ਪੰਜ ਕਿਤਾਬਾਂ ਜੋ ਸਰਕਾਰੀ ਸਕੂਲ ਲਾਇਬ੍ਰੇਰੀਆਂ ਲਈ ਮਨਜ਼ੂਰ ਹੋਈਆਂ ਹਨ (ਸੱਜੇ) ਲੇਖਕ ਇਕਬਾਲ ਫ਼ਲੌਂਡ (ਮਲੇਰਕੋਟਲਾ) | ਤਸਵੀਰ: ਸੁਖਜੀਤ ਸਿੰਘ ਖੇੜਾ <br/> 21-12-2025
ਅਹਿਮਦਗੜ੍ਹ, ਕੁੱਪ ਕਲਾਂ, 20 ਦਸੰਬਰ (ਸੁਖਜੀਤ ਸਿੰਘ ਖੇੜਾ, ਸੁਖਜਿੰਦਰ ਸਿੰਘ ਝੱਲ) - ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲਾਂ ਦੀਆਂ ਲਾਇਬੇ੍ਰਰੀਆਂ ਲਈ ਪੁਸਤਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ | ਜਿਸ ਵਿਚ ਜ਼ਿਲ੍ਹਾ ਮਲੇਰਕੋਟਲਾ ਅਤੇ ਇਲਾਕੇ ਦੇ ਨਾਮਵਰ ਨੌਜਵਾਨ ਪੰਜਾਬੀ ਲੇਖਕ ਇਕਬਾਲ ਮੁਹੰਮਦ (ਪਾਲੀ ਫਲੌਡ ਕਲਾਂ) ਦੀਆਂ ਪੰਜ ਕਿਤਾਬਾਂ ਸ਼ਾਮਲ ਹੋਈਆਂ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਨਾਬ ਇਕਬਾਲ ਫਲੌਂਡ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਮਾਂ ਬੋਲੀ ਪੰਜਾਬੀ ਵਿਚ ਲਿਖੀਆਂ ਪੰਜ ਬਾਲ ਪੁਸਤਕਾਂ 'ਹੈਰਾਨੀਜਨਕ ਤੱਥ ਤੇ ਖੋਜਾਂ', 'ਜਾਨਵਰਾਂ ਦੀ ਅਜੀਬੋ ਗਰੀਬ ਦੁਨੀਆ', 'ਵਿੱਚਿਤਰ ਜੀਵ ਜਗਤ', 'ਮਹਾਨ ਵਿਗਿਆਨੀ', 'ਦੁਨੀਆਂ ਪਰ੍ਹੇ ਤੋਂ ਪਰ੍ਹੇ' ਆਦਿ ਜਿਨ੍ਹਾਂ ਨੂੰ ਪੰਜਾਬ ਦੀ ਪ੍ਰਸਿੱਧ ਪ੍ਰਕਾਸ਼ਨ ਸੰਗਮ ਪਬਲੀਕੇਸ਼ਨ ਸਮਾਣਾ, ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਨੂੰ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਰਗ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ | ਇਸ ਲਈ ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਬਹੁਤ ਧੰਨਵਾਦ ਕੀਤਾ | ਇਸ ਮੌਕੇ ਪ੍ਰੋਫੈਸਰ ਜਸਪ੍ਰੀਤ ਸਿੰਘ ਜਗਰਾਉਂ, ਡਾਕਟਰ ਹਰਨੇਕ ਸਿੰਘ ਕਲੇਰ, ਲੇਖਕ ਮਨਜਿੰਦਰ ਸਿੰਘ ਸਰੌਦ, ਲੇਖਕ ਕੰਵਰ ਗੁਰਵਿੰਦਰ ਸਿੰਘ, ਮਾ ਅਵਤਾਰ ਸਿੰਘ ਚੋਟੀਆਂ, ਮਾ ਮੱਖਣ ਸਿੰਘ ਕੁੱਪ ਕਲਾਂ ਆਦਿ ਨੇ ਜਨਾਬ ਇਕਬਾਲ ਫਲੌਂਡ ਨੂੰ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜਨਤਾ ਦੇ ਫ਼ਤਵੇ ਨੇ ਮਾਨ ਸਰਕਾਰ 'ਤੇ ਭਰੋਸਾ ਦੁਹਰਾਇਆ- ਵਿਧਾਇਕ ਡਾ. ਰਹਿਮਾਨ/ਵਿਧਾਇਕ ਗੱਜਣਮਾਜਰਾ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ ਮਾਨ ਭਾਰੀ ਵੋਟਾਂ ਦੇ ਫ਼ਰਕ ਨਾਲ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੇ <br/>
Ad Position 24