ਸੰਗਰੂਰ, 20 ਦਸੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਬੁੱਟਰ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਏ ਜੀ ਏ ਮਸ਼ੀਨਾਂ ਬੰਦ ਕਰਨ, ਫੋਰਟੀਫਾਇਡ ਰਾਈਸ ਦੀ ਉਪਲਬਧਤਾ ਨਾ ਹੋਣ ਅਤੇ ਐਫ.ਸੀ.ਆਈ. ਦੇ ਟੈਕਨੀਕਲ ਸਟਾਫ਼ ਦੀ ਘਾਟ ਅਤੇ ਦੂਜੀਆਂ ਸਟੇਟਾਂ ਦੇ ਵਿਚ ਰਾਈਸ ਦੇ ਆਰਡਰ ਕਰਵਾਉਣ ਸਬੰਧੀ ਮਿਲਰਜ ਵਿਚ ਵੱਡੇ ਪੱਧਰ 'ਤੇ ਰਿਸ਼ਵਤ ਦੇ ਬੋਲ ਬਾਲੇ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਰਾਈਸ ਮਿਲਰਜ ਦੀਆ ਇਨ੍ਹਾਂ ਮੁਸ਼ਕਲਾਂ ਦਾ ਹੱਲ ਜੇਕਰ ਇੱਕ ਹਫ਼ਤੇ ਵਿਚ ਨਾ ਕੀਤਾ ਗਿਆ ਤਾਂ ਇਹ ਮਿਲਰ ਵੱਡੇ ਸੰਘਰਸ਼ ਦੇ ਰਾਹ 'ਤੇ ਜਾਣ ਲਈ ਮਜਬੂਰ ਹੋਣਗੇ | ਆਉਣ ਵਾਲੇ ਦਿਨਾਂ ਵਿਚ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਪੰਜਾਬ ਅਤੇ ਆਲ ਇੰਡੀਆ ਰਾਈਸ ਮਿਲਰਜ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਵਿਚ ਸੰਗਰੂਰ ਵਿਖੇ ਰੱਖੀ ਜਾਵੇਗੀ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਮੀਟਿੰਗ ਵਿਚ ਸੰਗਰੂਰ ਤੋਂ ਸੈਂਟਰ ਪ੍ਰਧਾਨ ਵਰਿੰਦਰ ਪਾਲ ਸਿੰਘ ਟੀਟੂ, ਕਿ੍ਸ਼ਨ ਬਾਂਸਲ ਬੱਬੂ, ਕਮਲ ਮਿੱਤਲ, ਦਿਨੇਸ਼ ਗੋਇਲ, ਜਿਮੀ ਸਿੰਗਲਾ ਤੇ ਸੁਨਾਮ ਤੋਂ ਸਤੀਸ਼ ਮਿੱਤਲ ਸੰਜੀਵ ਕਾਂਸਲ, ਸੰਦੀਪ ਕੁਮਾਰ ਤੇ ਰਜੇਸ਼ ਗਾਂਧੀ ਭਵਾਨੀਗੜ੍ਹ ਤੋਂ ਨਰਿੰਦਰ ਗਰਗ ਸੰਜੀਵ ਬੋਬੀ, ਰਵੀ ਗਰਗ ਖਨੌਰੀ ਤੋ ਇੰਦਰਪਾਲ ਤੇ ਅਸ਼ੋਕ ਕੁਮਾਰ ਮੂਨਕ ਤੋ ਅਸ਼ੋਕ ਕੁਮਾਰ ਸ਼ੇਰਪੁਰ ਤੋ ਹਨੀਸ਼ ਗੋਇਲ ਰੋਕੀ ਧੂਰੀ ਤੋਂ ਸਰੇਸ਼ ਜਿੰਦਲ, ਚੀਨੂ ਸਿੰਗਲਾ, ਲਹਿਰਾ ਤੋਂ ਚਰਨਜੀਤ ਸ਼ਰਮਾ ਮਲੇਰਕੋਟਲਾ ਤੋਂ ਕੇਵਲ ਕਿ੍ਸ਼ਨ ਜਿੰਦਲ ਅਤੇ ਹਾਕਮ ਸਿੰਘ ਸੰਧੌੜ ਤੋਂ ਸੁਭਾਸ਼ ਲਾਭ ਸਿੰਘ ਅਮਰਗੜ੍ਹ ਤੋਂ ਪਰਮਜੀਤ ਸਿੰਘ, ਦਿੜ੍ਹਬਾ ਤੋਂ ਰਾਜ ਕੁਮਾਰ ਅਤੇ ਸੰਜੇ ਬੰਸਲ ਮੌਜੂਦ ਸਨ |