ਸੰਗਰੂਰ, 21 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿਣ ਲਈ ਹਰ ਸਾਲ ਦੀ ਤਰ੍ਹਾਂ ਜੈ ਮਾਂ ਚਿੰਤਪੁਰਨੀ ਚੈਰੀਟੇਬਲ ਟਰੱਸਟ ਭਵਾਨੀਗੜ੍ਹ ਅਤੇ ਦਿੱਲੀ ਵਲੋਂ ਆਪਣੀ ਧਰਮਸ਼ਾਲਾ ਨਜ਼ਦੀਕ ਛੱਤਰੀ ਮੋੜ, ਚਿੰਤਪੁਰਨੀ ਵਿਖੇ 31 ਦਸੰਬਰ ਨੂੰ ਮਾਤਾ ਰਾਣੀ ਦੀ ਚੌਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ | ਟਰੱਸਟ ਦੇ ਚੇਅਰਮੈਨ ਸੰਜੀਵ ਬਾਂਸਲ ਅਤੇ ਪ੍ਰਧਾਨ ਚਰਨਜੀਵ ਬਾਂਸਲ ਨੇ ਦੱਸਿਆ ਕਿ ਮਾਤਾ ਰਾਣੀ ਦੀ ਅਪਾਰ ਕਿਰਪਾ ਸਦਕਾ ਮਾਤਾ ਰਾਣੀ ਦੀ ਜੋਤੀ ਪ੍ਰਚੰਡ ਕਰਨ ਲਈ ਮਾਤਾ ਦੇ ਭਗਤ ਵਿਨਰਜੀਤ ਸਿੰਘ ਗੋਲਡੀ, ਹਲਕਾ ਇੰਚਾਰਜ ਸੁਨਾਮ, ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਉਪ ਚੇਅਰਮੈਨ ਪੀ.ਆਰ.ਟੀ.ਸੀ ਸ਼ਾਮ ਨੂੰ 8 ਵਜੇ ਆ ਰਹੇ ਹਨ | ਟਰੱਸਟ ਦੇ ਪੈਟਰਨ ਸੁਨੀਲ ਗੁਪਤਾ ਅਤੇ ਸੁਰਿੰਦਰ ਕੁਮਾਰ ਜਿੰਦਲ ਨੇ ਦੱਸਿਆ ਕਿ ਮਾਤਾ ਰਾਣੀ ਦਾ ਭੰਡਾਰਾ ਪੂਰਾ ਦਿਨ ਅਟੁੱਟ ਚੱਲੇਗਾ | ਟਰੱਸਟ ਦੇ ਕੈਸ਼ੀਅਰ ਨਰੇਸ਼ ਗੋਇਲ, ਸਕੱਤਰ ਸਤੀਸ਼ ਗਰਗ, ਹਰਿੰਦਰ ਗੋਇਲ, ਰਤਨ ਕਾਂਸਲ, ਬਾਲੀ ਜਿੰਦਲ, ਬਲਦੇਵ ਸਿੰਘ ਅਤੇ ਜਗਦੀਸ਼ ਅਰੋੜਾ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਕਿ ਸਾਰੇ ਆ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਨਵਾਂ ਸਾਲ ਮਾਤਾ ਦੇ ਸਥਾਨ ਤੋਂ ਸ਼ੁਰੂ ਕਰੋ |