07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲਿਟਲ ਫਲਾਵਰ ਕਾਨਵੈਂਟ ਸਕੂਲ ਦਾ ਖੇਡ ਸਮਾਰੋਹ <br/>

Ad Position 21
No active advertisement
ਜੇਤੂ ਖਿਡਾਰੀਆਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ | ਤਸਵੀਰ: ਮੁਕੇਸ਼ ਕੁਮਾਰ <br/> 25-12-2025
ਸੰਗਰੂਰ, 24 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਵਿਦਿਆਰਥੀਆਂ ਨੰੂ ਸੋਸ਼ਲ ਮੀਡੀਆ ਅਤੇ ਸਾਈਬਰ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ | ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਸਾਲਾਨਾ ਖੇਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਚਾਹਲ ਨੇ ਵਿਦਿਆਰਥੀਆਂ ਦਾ ਕੀਮਤੀ ਸਮਾਂ ਸੋਸ਼ਲ ਮੀਡੀਆ ਉੱਤੇ ਬਰਬਾਦ ਹੋ ਰਿਹਾ ਹੈ ਇਹੋ ਸਮਾਂ ਆਪਣੀ ਸਿੱਖਿਆ ਅਤੇ ਹੂਨਰ ਤਰੱਕੀ ਲਈ ਲਗਾਇਆ ਜਾ ਸਕਦਾ ਹੈ | ਸ੍ਰੀ ਚਾਹਲ ਨੇ ਮਾਪਿਆਂ ਨੰੂ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਕਰਨ ਲਈ ਸਮਾਂ ਜ਼ਰੂਰ ਕੱਢਣ | ਇਸ ਦੇ ਨਾਲ ਹੀ ਉਨ੍ਹਾਂ ਨੇ ਸਾਈਬਰ ਕ੍ਰਾਈਮ ਤੋਂ ਬਚਣ ਲਈ ਵੀ ਸੱਦਾ ਦਿੱਤਾ | ਸ੍ਰੀ ਚਾਹਲ ਦਾ ਸਕੂਲ ਪਹੁੰਚਣ ਤੇ ਸਕੂਲ ਦੇ ਹੈੱਡ ਬੁਆਏ ਅਤੇ ਹੈੱਡ ਗਰਲ ਵਲੋਂ ਸਵਾਗਤ ਕੀਤਾ ਗਿਆ | ਵਿਸ਼ੇਸ਼ ਗੱਲ ਇਹ ਰਹੀ ਕਿ ਵਿਦਿਆਰਥੀਆਂ ਵਲੋਂ ਸਹੁੰ ਚੁੱਕ ਰਸਮ ਖ਼ੂਬਸੂਰਤੀ ਨਾਲ ਨਿਭਾਈ ਗਈ | ਸਕੂਲ ਦੇ ਫਾਦਰ ਲਾਰੈਂਸ ਵੈਨਾ ਡਿਕਟ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਦੌਰਾਨ ਸ੍ਰੀ ਚਾਹਲ ਨੇ ਖੇਡ ਮੇਲੇ ਦਾ ਉਦਘਾਟਨ ਕੀਤਾ | ਇਸ ਮੌਕੇ 100 ਮੀਟਰ ਅਤੇ 200 ਮੀਟਰ ਦੇ ਦੌੜ ਮੁਕਾਬਲਿਆਂ ਦੇ ਨਾਲ-ਨਾਲ ਬਾਕੀ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ | ਜੇਤੂਆਂ ਨੰੂ ਸ੍ਰੀ ਚਾਹਲ ਨੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ | ਸ਼ਿਮਲਾ ਚੰਡੀਗੜ੍ਹ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਫਾਦਰ ਮਾਰੀਆ ਸੈਲਵਾਦਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਨੰੂ ਸੰਬੋਧਨ ਕੀਤਾ | ਖੇਡਾਂ ਦੀ ਓਵਰ ਆਲ ਟਰਾਫ਼ੀ ਸੇਂਟ ਜੌਨਜ਼ਸ ਹਾਊਸ ਦੀ ਝੋਲੀ ਪਈ | ਰੋਹਨ ਬਿਸਵਾਲ ਅਤੇ ਜਸਮੀਨ ਕੌਰ ਨੰੂ ਸਰਵੋਤਮ ਐਥਲੀਟ ਵਜੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਵਿੰਦਰ ਕੌਰ ਥਾਣਾ ਮੁਖੀ ਬਾਲੀਆ, ਹਰਪ੍ਰੀਤ ਸਿੰਘ ਨੋਡਲ ਅਫ਼ਸਰ, ਪੂਨਮ ਕੰੁਦਰਾ ਵਾਈਸ ਪਿ੍ੰਸੀਪਲ ਰੋਸ ਮੈਰੀ ਸਕੂਲ ਸੁਨਾਮ, ਜਗਨ ਨਾਥ ਗੋਇਲ ਪ੍ਰਧਾਨ ਆਰੀਆ ਸਮਾਜ ਸੰਗਰੂਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੇਨ ਚੌਕ 'ਚੋਂ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਨ <br/>
Ad Position 24
No active advertisement