ਜ਼ਿਲ੍ਹਾ ਪ੍ਰਧਾਨ ਜਥੇਦਾਰ ਧਲੇਰ ਤੇ ਹਲਕਾ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਨੇ ਵੰਡੇ ਨਿਯੁਕਤੀ ਪੱਤਰ
ਸੰਦੌੜ, 6 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਅਗਾਮੀ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈਕੇ ਆਪਣੇ ਸ੍ਰੋਮਣੀ ਅਕਾਲੀ ਦਲ (ਬ) ਸਰਗਰਮ ਦਿਖਾਈ ਦੇ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਨੇ ਆਪਣੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਲਈ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ ਹੈ।
ਪ
ਪਿੰਡ ਸਲੇਮਗੜ੍ਹ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਧਾਰਮਿਕ ਸਮਾਗਮ ਦੌਰਾਨ ਸੇਵਾਦਾਰਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਤਸਵੀਰ - ਪ੍ਰਵੀਨ ਮਦਾਨ
ਡਾ. ਜਗਮੇਲ ਸਿੰਘ ਚੁਹਾਣੇ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਬੀਬਾ ਜਾਹਿਦਾ ਸੁਲੇਮਾਨ, ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ । ਤਸਵੀਰ: ਗੁਰਪ੍ਰੀਤ ਸਿੰਘ ਚੀਮਾ
07-08-2026
ਸੰਦੌੜ, 6 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਅਗਾਮੀ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈਕੇ ਆਪਣੇ ਸ੍ਰੋਮਣੀ ਅਕਾਲੀ ਦਲ (ਬ) ਸਰਗਰਮ ਦਿਖਾਈ ਦੇ ਰਿਹਾ ਹੈ।ਸ੍ਰੋਮਣੀ ਅਕਾਲੀ ਦਲ ਨੇ ਆਪਣੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਲਈ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਨੇ ਹਲਕੇ ਦੀ ਕੋਰ ਕਮੇਟੀ ਦਾ ਐਲਾਨ ਕਰਦੇ ਹੋਏ ਸਾਰੇ ਵਰਗਾਂ ਨੂੰ ਥਾਂ ਦਿੱਤੀ ਗਈ ਹੈ। ਬੀਬਾ ਜ਼ਾਹਿਦਾ ਸੁਲੇਮਾਨ ਅਤੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।ਐਲਾਨੀ ਗਈ ਕੋਰ ਕਮੇਟੀ ਵਿਚ ਸਰਕਲ ਸੰਦੌੜ ਦੇ ਵੱਡੀ ਗਿਣਤੀ ਵਿਚ ਆਗੂਆਂ ਨੂੰ ਨਵੀਂ ਜਿੰਮੇਵਾਰੀ ਸੌਂਪੀ ਹੈ।ਟਕਸਾਲੀ ਅਤੇ ਬਜ਼ੁਰਗ ਅਕਾਲੀ ਆਗੂ ਜਥੇਦਾਰ ਗੁਰਮੇਲ ਸਿੰਘ ਕੁਠਾਲਾ ਨੂੰ ਹਲਕੇ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ।ਜ਼ਿਲ੍ਹਾ ਪ੍ਰਧਾਨ ਵਲੋਂ ਜਾਰੀ ਕੀਤੀ ਗਈ ਸੰਦੌੜ ਜੋਨ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।ਸੂਚੀ ਮੁਤਾਬਕ ਜਥੇਦਾਰ ਬਲਵਿੰਦਰ ਸਿੰਘ ਢੀਂਡਸਾ, ਜਥੇਦਾਰ ਜਰਨੈਲ ਸਿੰਘ ਢੀਂਡਸਾ, ਸੰਦੀਪ ਸਿੰਘ ਝੁਨੇਰ, ਗੁਰਪ੍ਰੀਤ ਸਿੰਘ ਮਾਣਕੀ, ਸੁਖਦੇਵ ਸਿੰਘ ਮਿੱਠੇਵਾਲ, ਪਿਆਰਾ ਸਿੰਘ ਸੰਦੌੜ, ਤਪਿੰਦਰ ਸਿੰਘ ਦਸੌਂਦਾ ਸਿੰਘ ਵਾਲਾ, ਮਨਜੀਤ ਸਿੰਘ ਨੱਥੋਹੇੜੀ, ਜਸਵੰਤ ਸਿੰਘ ਬਧਰਾਵਾਂ,ਸੁਖਵਿੰਦਰ ਸਿੰਘ ਸ਼ੇਰਗੜ੍ਹ ਚੀਮਾ, ਬਲਦੇਵ ਸਿੰਘ ਧਨੋਂ,ਬਹਾਦਰ ਸਿੰਘ ਕੁਠਾਲਾ, ਜਥੇਦਾਰ ਚਰਨ ਸਿੰਘ ਕੁਠਾਲਾ, ਜੋਗਾ ਸਿੰਘ ਚੱਕ ਕਲਾਂ, ਆਤਮਾ ਸਿੰਘ ਬੀੜ, ਟਹਿਲ ਸਿੰਘ ਕਾਸਾਪੁਰ, ਮਲਕੀਤ ਸਿੰਘ ਭੂਦਨ, ਸ਼ਿੰਗਾਰਾ ਸਿੰਘ ਮਹੋਲੀ ਕਲਾਂ, ਜਗਮੇਲ ਸਿੰਘ ਚੁਹਾਣੇ, ਧਰਮ ਸਿੰਘ ਫਰਵਾਲੀ, ਰਾਜਵਿੰਦਰ ਸਿੰਘ ਖ਼ੁਰਦ ਨੂੰ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।ਸਾਰੇ ਚੁਣੇ ਗਏ ਅਹੁਦੇਦਾਰਾਂ ਨੂੰ ਬੀਬਾ ਜਾਹਿਦਾ ਸੁਲੇਮਾਨ, ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ, ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ, ਸਰਕਲ ਸੰਦੌੜ ਦੇ ਪ੍ਰਧਾਨ ਮਨਦੀਪ ਸਿੰਘ ਮਾਣਕਵਾਲ, ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ ਡਾ. ਸੁਰਾਜ ਮੁਹੰਮਦ ਚੱਕ ਨੇ ਵਧਾਈ ਦਿੱਤੀ।