ਵਾਤਾਵਰਣ ਸੰਭਾਲ ਅਤੇ ਟਿਕਾਊ ਜੀਵਨ ਸ਼ੈਲੀ ਹਫ਼ਤਾ ਮਨਾਇਆ
ਸੰਗਰੂਰ, 7 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪ੍ਰਿੰਸੀਪਲ ਸ਼੍ਰੀਮਤੀ ਰੋਮੀ ਗਰਗ ਜੀ ਦੀ ਰਹਿਨੁਮਾਈ ਹੇਠ ਅਤੇ ‘ਮਿਸ਼ਨ ਲਾਇਫ’,‘ਮਾਈ ਭਾਰਤ’ ਅਤੇ ‘ਕਲੀਨ ਪੰਜਾਬ - ਪਰਾਉਡ ਪੰਜਾਬ’ ਪੋਰਟਲ ਦੇ ਨੋਡਲ ਅਫ਼ਸਰ ਅਤੇ ਐੱਨ. ਐੱਸ.
ਸੰਗਰੂਰ, 7 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪ੍ਰਿੰਸੀਪਲ ਸ਼੍ਰੀਮਤੀ ਰੋਮੀ ਗਰਗ ਜੀ ਦੀ ਰਹਿਨੁਮਾਈ ਹੇਠ ਅਤੇ ‘ਮਿਸ਼ਨ ਲਾਇਫ’,‘ਮਾਈ ਭਾਰਤ’ ਅਤੇ ‘ਕਲੀਨ ਪੰਜਾਬ - ਪਰਾਉਡ ਪੰਜਾਬ’ ਪੋਰਟਲ ਦੇ ਨੋਡਲ ਅਫ਼ਸਰ ਅਤੇ ਐੱਨ.ਐੱਸ.ਐੱਸ.ਯੁਨਿਟ ਇੱਕ (ਲੜਕਿਆਂ) ਦੇ ਪ੍ਰੋਗਰਾਮ ਅਫ਼ਸਰ ਡਾ.ਰੁਪਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਵਾਤਾਵਰਣ ਸੰਭਾਲ ਅਤੇ ਟਿਕਾਊ ਜੀਵਨ ਸ਼ੈਲੀ ਹਫ਼ਤਾ ਮਨਾਇਆ ਗਿਆ। ਇਸ ਮੌਕੇ ‘ਕੂੜਾ ਘਟਾਉਣ ਅਤੇ ਜਾਗਰੂਕਤਾ ਮੁਹਿੰਮ’ ਦਾ ਆਯੋਜਨ ਕੀਤਾ ਗਿਆ। ਇਹ ਹਫ਼ਤਾ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਮੰਤਰਾਲੇ ਅਤੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਹਿੱਤ ਮਨਾਇਆ ਗਿਆ। ਇਸ ਜਾਗਰੂਕਤਾ ਮੁਹਿੰਮ ਵਿੱਚ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਰੋਮੀ ਗਰਗ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਜਾਗਰੂਕਤਾ ਮੁਹਿੰਮ ਦੇ ਨੋਡਲ ਅਫ਼ਸਰ ਡਾ. ਰੁਪਿੰਦਰ ਕੁਮਾਰ ਸ਼ਰਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਇਸ ਪ੍ਰੋਗਰਾਮ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ। ਕਾਲਜ ਕਾਉਂਸਿਲ ਮੈਂਬਰ ਅਸੋਸੀਏਟ ਪ੍ਰੋਫ਼ੈਸਰ ਕੁਲਦੀਪ ਕੁਮਾਰ ਜੀ ਨੇ ਮੁੱਖ ਮਹਿਮਾਨ ਜੀ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ। ਵਾਇਸ ਪ੍ਰਿੰਸੀਪਲ ਅਸੋਸੀਏਟ ਪ੍ਰੋਫ਼ੈਸਰ ਡਾ. ਮੋਨਿਕਾ ਸੇਠੀ ਨੇ ਮੁੱਖ ਮਹਿਮਾਨ ਅਤੇ ਮੋਜੂਦਾ ਸਟਾਫ਼ ਮੈਂਬਰਾਨ ਦਾ ਧੰਨਵਾਦ ਕਰਦਿਆਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਵਾਤਾਵਰਣ ਸੰਭਾਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਾਲਜ ਕਾਉਂਸਿਲ ਦੇ ਮੈਂਬਰ ਅਸੋਸੀਏਟ ਪ੍ਰੋਫ਼ੈਸਰ ਡਾ.ਰਣਧੀਰ ਕੋਸ਼ਿਕ, ਅਸਿਸਟੈਂਟ ਪ੍ਰੋਫ਼ੈਸਰ ਜਗਸੀਰ ਸਿੰਘ ਅਤੇ ‘ਕਲੀਨ ਪੰਜਾਬ - ਪਰਾਉਡ ਪੰਜਾਬ’ ਪੋਰਟਲ ਕਮੇਟੀ ਦੇ ਮੈਂਬਰਾਨ ਮੈਡਮ ਰਮਾ ਸ਼ਰਮਾ, ਡਾ. ਹਰਪ੍ਰੀਤ ਕੌਰ, ਮੈਡਮ ਮਨਜੋਤ ਕੌਰ, ਮੈਡਮ ਸੁਨੇਹਾ ਗੁਪਤਾ, ਮੈਡਮ ਕਮਲੇਸ਼, ਡਾ. ਤਪਿੰਦਰ ਕੌਰ, ਡਾ.ਜੈ ਦੇਵੀ, ਮੈਡਮ ਇੰਦਰਜੀਤ ਕੌਰ, ਮੈਡਮ ਪ੍ਰਭਜੋਤ ਕੌਰ, ਸ੍ਰੀ ਮਨਜਿੰਦਰ ਸਿੰਘ, ਸ੍ਰੀ ਸੰਚਿਤ ਗਰਗ, ਮੈਡਮ ਨਵਜੋਤ ਕੌਰ, ਮੈਡਮ ਜੋਤੀ, ਮੈਡਮ ਅਨਮ ਚੋਹਾਨ, ਮੈਡਮ ਰਮਨਦੀਪ ਕੌਰ, ਮੈਡਮ ਸੀਮਾਂ ਅਗਰਵਾਲ, ਡਾ.ਪਰਮਪ੍ਰੀਤ ਕੌਰ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।