ਪਟਾਕੇ ਚਲਾਉਂਦੇ ਸਮੇਂ ਸਾਵਧਾਨੀਆਂ ਵਰਤਣ ਲੋਕ: ਡਾ. ਮਿੱਤਲ
ਅਹਿਮਦਗੜ੍ਹ, 7 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)-ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਉਹਾਰ ਦੌਰਾਨ ਪਟਾਕਿਆਂ ਅਤੇ ਦੀਵਿਆਂ ਕਾਰਨ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਸਕਦੀਆਂ ਹਨ। ਡੀ.
ਅਹਿਮਦਗੜ੍ਹ, 7 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)-ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਉਹਾਰ ਦੌਰਾਨ ਪਟਾਕਿਆਂ ਅਤੇ ਦੀਵਿਆਂ ਕਾਰਨ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਸਕਦੀਆਂ ਹਨ। ਡੀ. ਐਮ.ਸੀ. ਹਸਪਤਾਲ ਲੁਧਿਆਣਾ ਦੇ ਪ੍ਰਸਿੱਧ ਪਲਾਸਟਿਕ ਸਰਜਨ ਡਾ . ਰਾਜਿੰਦਰ ਮਿੱਤਲ ਨੇ ਅਵਾਮ ਨੂੰ ਤਿਉਹਾਰ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਕਿਹਾ ਕਿ ਦੀਵਾਲੀ ਦੌਰਾਨ ਝੁਲਸਣ ਦੀਆਂ ਲਗਭਗ 67 ਫ਼ੀਸਦੀ ਘਟਨਾਵਾਂ ਪਟਾਕਿਆਂ ਅਤੇ 33 ਫ਼ੀਸਦੀ ਦੀਵਿਆਂ ਕਾਰਨ ਵਾਪਰਦੀਆਂ ਹਨ। ਪਟਾਕੇ ਚਲਾਉਂਦੇ ਸਮੇਂ ਸੂਤੀ ਕੱਪੜੇ ਪਹਿਨਣ, ਬੱਚਿਆਂ ਨੂੰ ਬਾਲਗਾਂ ਦੀ ਨਿਗਰਾਨੀ ਹੇਠ ਪਟਾਕੇ ਚਲਾਉਣ ਦੇਣ ਅਤੇ ਖੁੱਲ੍ਹੀ ਥਾਂ ਦੀ ਚੋਣ ਕਰਨ ਦੀ ਸਲਾਹ ਦਿੱਤੀ। ਨਾ ਚੱਲਣ ਵਾਲੇ ਪਟਾਕਿਆਂ ਨੂੰ ਦੁਬਾਰਾ ਜਲਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।