ਸੰਗਰੂਰ, 26 ਦਸੰਬਰ (ਧੀਰਜ ਪਸ਼ੌਰੀਆ)-ਅਨਾਜ ਮੰਡੀ ਸੰਗਰੂਰ ਵਿਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਕੁਰਬਾਨੀ ਦੱਸਦਿਆਂ ਚੇਅਰਮੈਨ ਈਲਵਾਲ ਨੇ ਕਿਹਾ ਕਿ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸਿਸ਼ਨ ਕੁਮਾਰ ਤੁੰਗਾਂ, ਕੁਲਦੀਪ ਤਿਵਾੜੀ, ਹਰਦੀਪ ਸਿੰਘ, ਮੇਵਾ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਰਾਹੁਲ ਗਰਗ, ਸੁਖਦੇਵ ਸਿੰਘ ਸਜੂਮਾਂ, ਭਿੰਦਰ ਭਿੰਡਰ, ਗੋਗੀ ਰੂਪਾਹੇੜੀ, ਸੁਖਵਿੰਦਰ ਸਿੰਘ ਸੁੱਖਾ, ਧਰਮਿੰਦਰ ਤਿਵਾੜੀ, ਜਤਿੰਦਰ ਗਰੇਵਾਲ, ਨਰਿੰਦਰ ਨਿੰਦੀ, ਕੇਵਲ ਸਿੰਘ, ਦਲਵੀਰ ਅÏਲਖ, ਗੋਗੀ ਉਭਾਵਾਲ, ਵਿੱਕੀ ਉੱਭਾਵਾਲ, ਹਰਦੀਪ ਘਾਬਦਾਂ, ਰਣਧੀਰ ਸਿੰਘ ਧੀਰਾ, ਜਗਦੀਸ਼ ਫ਼ੌਜੀ, ਕੇਸ਼ਵ ਸਿੰਗਲਾ ਅਤੇ ਹੋਰ ਮੌਜੂਦ ਸਨ |