ਸੰਗਰੂਰ, 26 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਿਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਭੋਗੀਵਾਲ ਦੇ ਸਟਾਫ਼ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ | ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਨੇ ਆਸ਼ੀਸ਼ ਸਿੰਗਲਾ ਦੀ ਅਗਵਾਈ ਵਿਚ ਪਹੁੰਚੇ ਸਟਾਫ਼ ਦਾ ਸਵਾਗਤ ਕੀਤਾ | ਇਸੇ ਤਰ੍ਹਾਂ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਦੇ ਸਟਾਫ਼ ਨੇ ਮਨਕੰਵਲ ਸਿੰਘ ਦੀ ਅਗਵਾਈ ਵਿਚ ਸ਼ਾਖਾ ਦਾ ਦੌਰਾ ਕੀਤਾ | ਸਮੂਹ ਸਟਾਫ਼ ਨੇ ਸ਼ਾਖਾ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ | ਉਪਰੰਤ ਪਿ੍ੰਸੀਪਲ ਬਲਵੰਤ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ. ਨੇ ਸ਼ਹੀਦੀ ਦਿਹਾੜਿਆਂ ਦੇ ਸੰਦਰਭ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਬਾਰੇ ਵਿਚਾਰ ਵਟਾਂਦਰਾ ਕੀਤਾ | ਆਪ ਨੇ ਡਾ. ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਸਥਾਪਿਤ ਸ਼ਾਖਾ ਦੇ ਮਰੀਜ਼ਾਂ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ | ਪਿ੍ੰਸੀਪਲ ਮਨਕੰਵਲ ਸਿੰਘ ਅਤੇ ਵਾਈਸ ਪਿ੍ੰਸੀਪਲ ਮੈਡਮ ਪਰਮਜੀਤ ਕੌਰ ਟੱਲੇਵਾਲ ਨੇ ਦੱਸਿਆ ਕਿ ਅਸੀਂ ਵੀ ਸ਼ਹੀਦੀ ਸਾਕੇ ਨੂੰ ਸਮਰਪਿਤ ਹੋ ਕੇ ਸੇਵਾ ਭਾਵ ਨਾਲ ਮਰੀਜ਼ਾਂ ਲਈ ਗਰਮ ਕੱਪੜੇ ਅਤੇ ਫਲ ਆਦਿ ਦੀ ਲੈ ਕੇ ਆਏ ਹਾਂ | ਉਨ੍ਹਾਂ ਦੱਸਿਆ ਕਿ ਸਟਾਫ਼ ਵਲੋਂ ਪਿਛਲੇ ਸਾਲ ਵੀ ਇਹ ਸੇਵਾ ਕੀਤੀ ਗਈ ਸੀ ਅਤੇ ਇਸ ਸਾਲ ਵੀ ਇਸ ਸੇਵਾ ਨੂੰ ਜਾਰੀ ਰੱਖਿਆ ਗਿਆ ਹੈ | ਆਸ਼ੀਸ਼ ਸਿੰਗਲਾ ਪਿ੍ੰਸੀਪਲ ਭੋਗੀਵਾਲ ਨੇ ਸ਼ਾਖਾ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕੀਤੇ ਗਏ ਪ੍ਰਬੰਧਾਂ ਖ਼ਾਸ ਕਰ ਕੇ ਸਿਹਤ ਤੰਦਰੁਸਤੀ ਲਈ ਸਥਾਪਿਤ ਕੀਤੇ ਫਿਜ਼ਿਉਥਰੈਪੀ ਕੇਂਦਰ , ਡਿਸਪੈਂਸਰੀ, ਦੰਦਾ ਦੀ ਸੰਭਾਲ ਕਲੀਨਿਕ ਆਦਿ ਦੀ ਸ਼ਲਾਘਾ ਕੀਤੀ | ਇਸ ਮੌਕੇ ਤੇ ਟੱਲੇਵਾਲ ਸਕੂਲ ਦੇ ਸਟਾਫ਼ ਮੈਂਬਰ ਮਨਦੀਪ ਕੌਰ, ਸੰਦੀਪ ਕੌਰ, ਪੂਜਾ ਵਰਮਾ, ਵੀਰਪ੍ਰੀਤ ਕੌਰ, ਅਰਸ਼ਦੀਪ ਕੌਰ, ਸੀਮਾਂ, ਹਰਪ੍ਰੀਤ ਕੌਰ, ਰਛਪਾਲ ਕੌਰ, ਜਗਸੀਰ ਸਿੰਘ, ਚਮਕੌਰ ਸਿੰਘ, ਮਹਿੰਦਰ ਦਾਸ ਆਦਿ ਆਪਣੇ ਪਰਿਵਾਰ ਸਮੇਤ ਸਨ | ਜਦੋਂ ਕਿ ਭੋਗੀਵਾਲ ਸਕੂਲ ਦੇ ਚੇਅਰਮੈਨ ਹੁਕਮ ਚੰਦ ਸਿੰਗਲਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ | ਦੋਨਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਸ. ਚੀਮਾ ਨੇ ਪਿੰਗਲਵਾੜਾ ਸਾਹਿਤ ਭੇਟ ਕੀਤਾ | ਇਸ ਮੌਕੇ ਤੇ ਡਾ. ਉਪਾਸਨਾ ਜਰਨੈਲ ਸਿੰਘ ਅਕੋਈ, ਗੁਰਮੇਲ ਸਿੰਘ ਸਿੱਧੂ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਵਰਿਆਮ ਸਿੰਘ, ਗੁਰਮੇਲ ਸਿੰਘ, ਮਨਦੀਪ ਕੌਰ ਚੱਠੇ, ਰਿਤੂ ਆਦਿ ਪਿੰਗਲਵਾੜਾ ਸ਼ਾਖਾ ਪਰਿਵਾਰ ਵਲੋਂ ਹਾਜ਼ਰ ਸਨ |