ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੁਆਚਿਆ ਸਾਮਾਨ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੈਦਾ <br/>

Ad Position 21
No active advertisement
ਵਿਦੇਸ਼ੋਂ ਪਰਤੇ ਹਰਮਿੰਦਰ ਸਿੰਘ ਨੂੰ ਉਸ ਦਾ ਬੈਗ ਵਾਪਸ ਕਰਦੇ ਹੋਏ ਸਿੰਘ ਟੈਕਸੀ ਸਰਵਿਸ ਸਮਰਾਲਾ ਵਾਲੇ ਪਰਮਿੰਦਰ ਸਿੰਘ ਸੇਖੋਂ | ਤਸਵੀਰ: ਪਵਿੱਤਰ ਸਿੰਘ <br/> 27-12-2025
ਅਮਰਗੜ੍ਹ, 26 ਦਸੰਬਰ (ਪਵਿੱਤਰ ਸਿੰਘ)-ਇੱਕ ਦੂਸਰੇ ਨਾਲੋਂ ਅੱਗੇ ਲੰਘਣ ਲਈ ਪੈਸੇ ਕਮਾਉਣ ਦੀ ਲੱਗੀ ਅੰਨ੍ਹੀ ਦੌੜ ਦੇ ਦੌਰ ਵਿਚ ਵੀ ਕੁਝ ਲੋਕ ਅਜਿਹੇ ਹਨ ਜੋ ਇਮਾਨਦਾਰੀ ਦਾ ਪੱਲਾ ਨਹੀਂ ਛੱਡਦੇ ਅਜਿਹੀ ਹੀ ਇੱਕ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਵਿਦੇਸ਼ੋਂ ਪਰਤੇ ਜੋੜੇ ਦਾ ਗੁਆਚਿਆ ਹੋਇਆ ਸਮਾਨ ਇੱਕ ਟੈਕਸੀ ਚਾਲਕ ਵਲੋਂ ਉਸ ਨੂੰ ਵਾਪਸ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਪਿੰਦਰ ਸਿੰਘ ਸਲਾਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਮੈਂ ਆਪਣੀ ਭੈਣ ਸਰਬਜੀਤ ਕੌਰ ਅਤੇ ਭਣੋਈਆ ਹਰਮਿੰਦਰ ਸਿੰਘ ਵਾਸੀ ਮਾਣਕ ਮਾਜਰਾ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਲਈ ਗਿਆ ਤਾਂ ਏਅਰਪੋਰਟ ਤੋਂ ਬਾਹਰ ਆਉਂਦਿਆਂ ਗੱਡੀ ਵਿਚ ਸਮਾਨ ਰੱਖਣ ਮੌਕੇ ਉਨ੍ਹਾਂ ਦਾ ਹੈਂਡੀ ਬੈਗ ਉਥੇ ਹੀ ਰਹਿ ਗਿਆ ਜਦੋਂ ਅਸੀਂ 20 ਕੁ ਕਿੱਲੋਮੀਟਰ ਅੱਗੇ ਆਏ ਤਾਂ ਮੇਰੀ ਭੈਣ ਨੂੰ ਉਸ ਹੈਂਡੀ ਬੈਗ ਬਾਰੇ ਪਤਾ ਚੱਲਿਆ ਜਦੋਂ ਵਾਪਸ ਏਅਰਪੋਰਟ ਜਾ ਕੇ ਦੇਖਿਆ ਤਾਂ ਉਹ ਬੈਗ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਲਗਭਗ ਦੋ ਢਾਈ ਘੰਟਿਆਂ ਬਾਅਦ ਹੀ ਸਿੰਘ ਟੈਕਸੀ ਸਰਵਿਸ ਸਮਰਾਲਾ ਵਾਲੇ ਪਰਮਿੰਦਰ ਸਿੰਘ ਸੇਖੋਂ ਪੁੱਤਰ ਬਲਜੀਤ ਸਿੰਘ ਸੇਖੋਂ ਪਿੰਡ ਘੁੰਘਰਾਲੀ ਸਿੱਖਾਂ ਦਾ ਫ਼ੋਨ ਆਇਆ ਕਿ ਤੁਹਾਡਾ ਸਮਾਨ ਮੇਰੇ ਪਾਸ ਹੈ ਜੋ ਤੁਹਾਨੂੰ ਮਿਲ ਜਾਵੇਗਾ | ਉਸ ਨੇ ਦੱਸਿਆ ਕਿ ਬੈਗ ਵਿਚਲੇ ਪਾਸਪੋਰਟ ਤੇ ਲਿਖੇ ਐਡਰੈੱਸ ਤੋਂ ਫ਼ੋਨ ਕਰਕੇ ਤੁਹਾਡਾ ਨੰਬਰ ਲਿਆ ਹੈ, ਤੁਹਾਡੀ ਅਮਾਨਤ ਤੁਹਾਨੂੰ ਮਿਲ ਜਾਵੇਗੀ ਅਤੇ ਸ਼ਾਮ ਨੂੰ ਹੀ ਪਰਮਿੰਦਰ ਸਿੰਘ ਸੇਖੋਂ ਵਲੋਂ ਸਾਡਾ ਬੈਗ ਜਿਸ ਵਿਚ ਪਾਸਪੋਰਟ, ਕਰੀਬ 18 ਹਜ਼ਾਰ ਦੇ ਕੈਨੇਡੀਅਨ ਡਾਲਰ, 10 ਹਜ਼ਾਰ ਰੁਪਏ ਇੰਡੀਅਨ ਕਰੰਸੀ, ਆਈਫੋਨ ਤੋਂ ਇਲਾਵਾ ਹੋਰ ਜ਼ਰੂਰੀ ਕਾਗ਼ਜ਼ਾਤ ਵੀ ਸਨ ਜੋ ਮੇਰੀ ਭੈਣ ਅਤੇ ਭਣੋਈਏ ਨੂੰ ਸੌਂਪ ਦਿੱਤਾ ਗਿਆ | ਨਪਿੰਦਰ ਸਿੰਘ ਸਲਾਰ ਨੇ ਦੱਸਿਆ ਕਿ ਜਦੋਂ ਮਾਨ ਸਨਮਾਨ ਵਜੋਂ ਅਸੀਂ ਉਸ ਨੂੰ ਕੁੱਝ ਰਾਸ਼ੀ ਦੇਣੀ ਚਾਹੀ ਤਾਂ ਸੇਖੋਂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ | ਸੇਖੋਂ ਸਾਹਿਬ ਦੀ ਇਸ ਇਮਾਨਦਾਰੀ ਤੇ ਸਲਾਰ ਪਰਿਵਾਰ ਅਤੇ ਮਾਣਕ ਮਾਜਰਾ ਪਰਿਵਾਰ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ ਬਾਈਪਾਸ 'ਤੇ ਦਰਦਨਾਕ ਹਾਦਸਾ, ਇਕ ਦੀ ਮੌਤ ਦੋ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਦੌਰਾਨ ਵਿੱਦਿਅਕ ਅਦਾਰਿਆਂ ਦੀ ਪਿੰਗਲਵਾੜਾ ਸ਼ਾਖਾ ਵਿਖੇ ਫੇਰੀ <br/>
Ad Position 24
No active advertisement