05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਐਨ.ਐਸ.ਐਸ. ਕੈਂਪ ਸਫ਼ਲਤਾ ਪੂਰਵਕ ਸੰਪੰਨ <br/>

Ad Position 21
No active advertisement
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸਮਾਪਤ ਹੋਏ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 28-12-2025
ਧੂਰੀ, 27 ਦਸੰਬਰ (ਲਖਵੀਰ ਸਿੰਘ ਧਾਂਦਰਾ) - ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸੱਤ ਰੋਜ਼ਾ ਐਨ.ਐਸ.ਐਸ.ਕੈਂਪ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਸ.ਅਵਤਾਰ ਸਿੰਘ ਨੇ ਦੱਸਿਆ ਇਹ ਕੈਂਪ ਸਾਡੇ ਸਕੂਲ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਮੈਡਮ ਸਰਬਜੀਤ ਕੌਰ ਲੈਕਚਰਾਰ ਅੰਗਰੇਜ਼ੀ ਦੀ ਦੇਖ ਰੇਖ ਹੇਠ ਲਗਾਇਆ ਗਿਆ | ਅੱਜ ਸਮਾਪਤੀ ਸਮਾਰੋਹ ਵਿਚ ਸ.ਦਰਸ਼ਨ ਸਿੰਘ ਪਾਠਕ ਕੁਆਰਡੀਨੇਟਰ ਸਿੱਖਿਆ ਕ੍ਰਾਂਤੀ ਪੰਜਾਬ ਬਲਾਕ ਧੂਰੀ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਹਾਜ਼ਰ ਹੋਏ | ਇਸ ਮੌਕੇ 'ਤੇ ਵਲੰਟੀਅਰਾਂ ਵਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਮੈਡਮ ਸਰਬਜੀਤ ਕੌਰ ਵਲੋਂ ਸੱਤ ਦਿਨਾਂ ਦੇ ਪ੍ਰੋਗਰਾਮ ਦਾ ਰਿਪੋਰਟ ਕਾਰਡ ਪੜਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦੇ ਵਿਚ ਵੱਖ-ਵੱਖ ਦਿਨਾਂ ਵਿਚ ਵੱਖ-ਵੱਖ ਰਿਸੋਰਸ ਪਰਸਨ ਵਲੰਟੀਅਰਾਂ ਦੇ ਰੂਬਰੂ ਹੋਏ ਜਿਨ੍ਹਾਂ ਵਿਚ ਸ. ਸੰਤ ਸਿੰਘ, ਸ਼੍ਰੀ ਰਾਮ ਚੰਦ ਸ਼ਰਮਾ, ਡਾ. ਨਵਿੰਦਰ ਸਿੰਘ ਪੰਧੇਰ, ਸ਼੍ਰੀ ਜਗਦੇਵ ਸ਼ਰਮਾ, ਡਾ. ਇਕਬਾਲ ਸਿੰਘ ਸਕਰੌਦੀ, ਸ. ਜਸਵੀਰ ਸਿੰਘ ਰਾਣਾ ਉੱਘੇ ਕਹਾਣੀਕਾਰ ਹਾਜ਼ਰ ਹੋਏ ਅਤੇ ਇਨ੍ਹਾਂ ਸਾਰਿਆਂ ਨੇ ਵਲੰਟੀਅਰਜ਼ ਨੂੰ ਵੱਖ-ਵੱਖ ਵਿਸ਼ਿਆਂ ਉੱਤੇ ਭਾਸ਼ਣ ਦੇ ਕੇ ਉਨ੍ਹਾਂ ਵਿਚ ਨਵੀਂ ਊਰਜਾ ਭਰੀ | ਅੱਜ ਦੇ ਇਸ ਸਮਾਗਮ ਵਿਚ ਸ੍ਰੀ ਰਾਮ ਚੰਦ ਸ਼ਰਮਾ ਵਲੋਂ ਆਪਣੇ ਭਾਸ਼ਣ ਵਿਚ ਕੈਂਪ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਤੁਸੀਂ ਇਹਨਾਂ ਸੱਤ ਦਿਨਾਂ ਵਿਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਸ਼ਖ਼ਸੀਅਤ ਨੂੰ ਤਰਾਸਿਆ | ਯੋਗਾ ਦੇ ਸੈਸ਼ਨਾਂ ਰਾਹੀਂ ਸਰੀਰ ਨੂੰ ਸਿਹਤਮੰਦ ਬਣਾਉਣ ਦੀ ਸਿੱਖਿਆ ਪ੍ਰਾਪਤ ਕੀਤੀ, ਪ੍ਰਾਰਥਨਾ ਰਾਹੀਂ ਮਨ ਨੂੰ ਸ਼ਾਂਤ ਕਰਨ ਦੀ ਕਲਾ ਸਿੱਖੀ | ਸਰਦਾਰ ਸੰਤ ਸਿੰਘ ਵਲੋਂ ਕਵੀਸ਼ਰੀ ਪੇਸ਼ ਕਰ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ | ਮੁੱਖ ਮਹਿਮਾਨ ਸ. ਦਰਸ਼ਨ ਸਿੰਘ ਪਾਠਕ ਵਲੋਂ ਆਪਣੇ ਭਾਸ਼ਣ ਵਿਚ ਕਿਹਾ ਗਿਆ ਕਿ ਮਿਲਜੁੱਲ ਕੇ ਕੰਮ ਕਰਨ ਨਾਲ ਟੀਮ ਵਰਕ ਦੀ ਭਾਵਨਾ ਪੈਦਾ ਹੁੰਦੀ ਹੈ | ਖੇਡਾਂ ਅਤੇ ਕੈਂਪ ਦੋਨਾਂ ਦਾ ਉਦੇਸ਼ ਸਾਂਝਾ ਹੁੰਦਾ ਹੈ, ਮਿਲਜੁੱਲ ਕੇ ਟੀਮ ਲਈ ਕੰਮ ਕਰਨਾ | ਬਗੈਰ ਊਚ ਨੀਚ ਦੇ ਕੰਮਾਂ ਵਿਚ ਭਾਗ ਲੈਣਾ | ਤੁਹਾਡੇ ਅੰਦਰ ਇਹਨਾਂ ਸੱਤਾਂ ਦਿਨਾਂ ਵਿਚ ਆਈ ਤਬਦੀਲੀ ਤੁਹਾਡੇ ਮਾਪਿਆਂ ਨੂੰ ਜ਼ਰੂਰ ਨਜ਼ਰ ਆਉਣੀ ਚਾਹੀਦੀ ਹੈ | ਅੰਤ ਵਿਚ ਵੱਖ-ਵੱਖ ਹਾਊਸਜ ਦੇ ਜੇਤੂ ਰਹੇ ਵਲੰਟੀਅਰਾਂ ਨੂੰ ਮੁੱਖ ਮਹਿਮਾਨ ਸ.ਦਰਸ਼ਨ ਸਿੰਘ ਪਾਠਕ ਵਲੋਂ ਇਨਾਮ ਵੰਡੇ ਗਏ | ਪਿ੍ੰਸੀਪਲ ਸ.ਅਵਤਾਰ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਮੈਡਮ ਸਰਬਜੀਤ ਕੌਰ ਵਲੋਂ ਮੁੱਖ ਮਹਿਮਾਨ ਸ.ਦਰਸ਼ਨ ਸਿੰਘ ਪਾਠਕ, ਸ. ਸੰਤ ਸਿੰਘ, ਸ੍ਰੀ ਰਾਮ ਚੰਦ ਸ਼ਰਮਾ, ਮੈਡਮ ਬਜੀਤ ਕੌਰ ਅਤੇ ਕੈਂਪ ਦੇ ਕਮਾਡੈਂਟ ਬੇਟੀ ਜਪਨਜੋਤ ਕੌਰ ਦਾ ਸਨਮਾਨ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੱਤ ਰੋਜ਼ਾ ਕੈਂਪ ਲਗਾਇਆ <br/> ਅਗਲੀ ਖ਼ਬਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਇਕੱਤਰਤਾ <br/>
Ad Position 24
No active advertisement