05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੱਤ ਰੋਜ਼ਾ ਕੈਂਪ ਲਗਾਇਆ <br/>

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਐਮੀਨਸ ਭਸੌੜ ਵਿਖੇ ਲਗਾਏ ਗਏ ਕੌਮੀ ਸੇਵਾ ਯੋਜਨਾ ਸੱਤ ਰੋਜ਼ਾ ਕੈਂਪ ਦਾ ਦਿ੍ਸ਼ | ਤਸਵੀਰ: ਲਖਵੀਰ ਸਿੰਘ ਧਾਂਦਰਾ <br/> 28-12-2025
ਧੂਰੀ, 27 ਦਸੰਬਰ (ਲਖਵੀਰ ਸਿੰਘ ਧਾਂਦਰਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਐਮੀਨਸ ਭਸੌੜ ਵਿਖੇ 20 ਦਸੰਬਰ ਤੋਂ 26 ਦਸੰਬਰ ਤੱਕ ਕੌਮੀ ਸੇਵਾ ਯੋਜਨਾ ਸੱਤ ਰੋਜ਼ਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰੋਗਰਾਮ ਅਫ਼ਸਰ ਸਰਦਾਰ ਜਗਸ਼ੀਰ ਸਿੰਘ ਨੇ ਦੱਸਿਆ ਕਿ ਇਹ ਦਿਨ ਰਾਤ ਦਾ ਕੈਂਪ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਦੇ ਵਿਚ ਸਰਕਾਰੀ ਗਰਾਂਟ ਨਾਲ ਲੱਗ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਬੱਚਿਆਂ ਨੂੰ ਯੋਗਾ ਉਸ ਤੋਂ ਬਾਅਦ ਪ੍ਰੋਜੈਕਟ ਵਰਕ ਤੇ ਲੈਕਚਰ ਸੈਸ਼ਨ ਕਰਵਾਇਆ ਜਾਂਦਾ ਹੈ | ਵਲੰਟੀਅਰ ਤੋਂ ਇਸ ਕੈਂਪ ਦੌਰਾਨ ਲੇ ਆਊਟ ਨਸ਼ਿਆਂ ਦੇ ਵਿਰੁੱਧ ਰੈਲੀਆਂ ਅਤੇ ਸਾਂਝੀਆਂ ਥਾਵਾਂ ਦੀ ਸਫ਼ਾਈ ਕਰਵਾਈ ਜਾਂਦੀ ਹੈ | ਰਾਤ ਦੇ ਸਮੇਂ ਕੈਂਪ ਫਾਇਰ ਕੀਤੀ ਜਾਂਦੀ ਹੈ ਵਲੰਟੀਅਰ ਆਪਣੀਆਂ ਰਚਨਾਵਾਂ ਸੁਣਾਉਂਦੇ ਹਨ ਡਾਇਰੀਆ ਲਿਖਦੇ ਨੇ ਅਤੇ ਅਖ਼ਬਾਰ ਵੀ ਹਾਊਸ ਮੁਤਾਬਕ ਕੱਢਿਆ ਜਾਂਦਾ ਹੈ | ਅੱਜ ਲੈਕਚਰ ਦੌਰਾਨ ਪਿ੍ੰਸੀਪਲ ਸੰਤ ਸਿੰਘ ਨੇ ਵਲੰਟੀਅਰਾਂ ਨੂੰ ਲੋਗੋ ਅਤੇ ਕੌਮੀ ਸੇਵਾ ਯੋਜਨਾ ਦੇ ਮਾਟੋ ਦੇ ਸਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਕੈਂਪ ਦੌਰਾਨ ਵਲੰਟੀਅਰ ਦਾ ਦਿ੍ਸ਼ਟੀਕੋਣ ਵਿਸ਼ਾਲ, ਵਿਹਾਰਿਕ ਅਤੇ ਵਿਗਿਆਨਕ ਹੋ ਜਾਵੇਗਾ | ਇਸ ਸੰਸਥਾ ਦੇ ਪਿ੍ੰਸੀਪਲ ਸਰਦਾਰ ਅਰਜਿੰਦਰ ਪਾਲ ਸਿੰਘ ਪਿਛਲੇ ਸਮੇਂ ਤੋਂ ਸਮਰਪਿਤ ਭਾਵਨਾ ਅਤੇ ਪਾਰਦਰਸ਼ਤਾ ਨਾਲ ਸਰਬ ਪੱਖੀ ਵਿਕਾਸ ਕਰ ਰਹੇ ਹਨ | ਪਿ੍ੰਸੀਪਲ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਇਸ ਜ਼ਿਲੇ੍ਹ ਦੇ ਮੁੱਖ ਅਧਿਕਾਰੀ ਸਾਹਿਬਾਨ ਇਸ ਕੈਂਪ ਦੇ ਵਲੰਟੀਅਰਾਂ ਤੋਂ ਵਿਸ਼ੇਸ਼ ਪ੍ਰਭਾਵ ਹਾਸਲ ਕੀਤਾ ਹੈ | ਉਨ੍ਹਾਂ ਨੇ ਮੁੱਖ ਮਹਿਮਾਨ ਦਾ ਵਲੰਟੀਅਰਜ਼ ਅਤੇ ਸਕੂਲ ਨੂੰ ਹਲਾਸ਼ੇਰੀ ਅਤੇ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ | ਇਸ ਸਮੇਂ ਸਹਾਇਕ ਪ੍ਰੋਗਰਾਮ ਅਫ਼ਸਰ ਮੁਜਾਹਿਦ ਅਲੀ ਅਤੇ ਜਗਪਾਲ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਦਿਹਾੜਾ ਮਨਾਇਆ ਅਗਲੀ ਖ਼ਬਰ ਐਨ.ਐਸ.ਐਸ. ਕੈਂਪ ਸਫ਼ਲਤਾ ਪੂਰਵਕ ਸੰਪੰਨ <br/>
Ad Position 24
No active advertisement