05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੌਮੀ ਸੇਵਾ ਯੋਜਨਾ ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਬਿਹਤਰ ਇਨਸਾਨ ਬਣਨ ਦਾ ਪ੍ਰਣ ਲਿਆ <br/>

Ad Position 21
No active advertisement
ਮੁੱਖ ਮਹਿਮਾਨ ਡਾ. ਐੱਨ.ਐੱਸ. ਪੰਧੇਰ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ ਅਤੇ ਵਿਦਿਆਰਥਣਾਂ | ਤਸਵੀਰ: ਲਖਵੀਰ ਸਿੰਘ ਧਾਂਦਰਾ <br/> 28-12-2025
ਧੂਰੀ, 27 ਦਸੰਬਰ (ਲਖਵੀਰ ਸਿੰਘ ਧਾਂਦਰਾ)-ਯੁਵਕ ਸੇਵਾਵਾਂ, ਸੰਗਰੂਰ ਦੇ ਡਾਇਰੈਕਟਰ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿ੍ੰਸੀਪਲ ਅਵਤਾਰ ਸਿੰਘ ਦੀ ਦੇਖ-ਰੇਖ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸੱਤ ਰੋਜ਼ਾ ਕੈਂਪ ਸਫਲਤਾਪੂਰਵਕ ਚੱਲ ਰਿਹਾ | ਕੈਂਪ ਦੇ ਪੰਜਵੇਂ ਦਿਨ ਪ੍ਰੋਗਰਾਮ ਅਫ਼ਸਰ ਸਰਬਜੀਤ ਕੌਰ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਨਿਰਧਾਰਿਤ ਕਾਰਜਾਂ ਨੂੰ ਮੁਕੰਮਲ ਕੀਤਾ | ਦੁਪਹਿਰ ਦੇ ਖਾਣੇ ਉਪਰੰਤ ਮਾਈ ਭਾਗੋ ਹਾਊਸ ਵਲੋਂ ਲੀਜ਼ਾ, ਰਾਣੀ ਝਾਂਸੀ ਹਾਊਸ ਵਲੋਂ ਸਵਿਤਾ, ਕਲਪਨਾ ਚਾਵਲਾ ਹਾਊਸ ਵਲੋਂ ਇੰਦਰਜੀਤ ਕੌਰ ਅਤੇ ਅੰਮਿ੍ਤਾ ਪ੍ਰੀਤਮ ਹਾਊਸ ਵਲੋਂ ਸੁਖਜੀਵਨ ਕੌਰ ਨੇ ਆਪਣੀ-ਆਪਣੀ ਕਿਟ-ਲੇਅ-ਆਊਟ ਦੀ ਪੇਸ਼ਕਾਰੀ ਕੀਤੀ | ਕਿਟ-ਲੇਅ-ਆਊਟ ਦਾ ਮੰਤਵ ਵਲੰਟੀਅਰਾਂ ਦੇ ਮਨ ਅੰਦਰ ਸਮਾਜਿਕ ਚੇਤਨਾ, ਸਮਾਜਿਕ ਜ਼ਿੰਮੇਵਾਰੀ, ਲੋਕਤੰਤਰੀ ਪ੍ਰਬੰਧ ਅਤੇ ਸਮਾਜ ਭਲਾਈ ਪ੍ਰਤੀ ਵਚਨਬੱਧਤਾ ਉਸਾਰਨਾ ਸੀ | ਸ਼ਾਮ ਦੇ ਸੈਸ਼ਨ ਦੌਰਾਨ ਸਾਬਕਾ ਪਿ੍ੰਸੀਪਲ ਡਾ. ਨਵਿੰਦਰ ਸਿੰਘ ਪੰਧੇਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਡਾ. ਪੰਧੇਰ ਨੇ ਵਲੰਟੀਅਰ ਵਿਦਿਆਰਥਣਾਂ ਨੂੰ 'ਕੌਮੀ ਸੇਵਾ ਯੋਜਨਾ' ਦੇ ਉਦੇਸ਼ਾਂ ਨੂੰ ਪੂਰਨ ਲਈ ਕੁਦਰਤੀ ਆਫ਼ਤਾਂ ਦੌਰਾਨ ਸਮਾਜ ਭਲਾਈ ਦੇ ਮਹੱਤਵ ਬਾਰੇ ਚੇਤੰਨ ਕੀਤਾ | ਡਾ. ਪੰਧੇਰ ਨੇ ਕਿਹਾ ਅਜੋਕੇ ਸਮੇਂ ਦੌਰਾਨ ਸੋਸ਼ਲ ਮੀਡੀਏ ਦਾ ਪ੍ਰਭਾਵ ਵਧ ਰਿਹਾ ਹੈ ਅਤੇ ਵਿਦਿਆਰਥਣਾਂ ਨੂੰ ਭਵਿੱਖ ਰੌਸ਼ਨ ਕਰਨ ਲਈ ਆਪਣੀ ਊਰਜਾ ਨੂੰ ਸਹੀ ਢੰਗ ਵਰਤਣ ਦੀ ਬਹੁਤ ਲੋੜ ਹੈ | ਇਸ ਮੌਕੇ ਸਾਬਕਾ ਪਿ੍ੰਸੀਪਲ ਸੰਤ ਸਿੰਘ ਨੇ ਵਲੰਟੀਅਰਾਂ ਨੂੰ ਸਮਾਜਿਕ ਝਗੜਿਆਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ | ਕੈਂਪ ਕਮਾਡੈਂਟ ਜਪਨਜੋਤ ਕੌਰ ਨੇ ਕੈਂਪ ਦੀਆਂ ਗਤੀਵਿਧੀਆਂ ਰਾਹੀਂ ਮਿਲੀ ਵਿਵਹਾਰਿਕ ਸਿੱਖਿਆ ਬਾਰੇ ਦੱਸਿਆ | ਇਕਾਈ ਦੇ ਵਲੰਟੀਅਰਾਂ ਨੇ ਬਿਹਤਰ ਇਨਸਾਨ ਬਣਨ ਦਾ ਪ੍ਰਣ ਲਿਆ | ਸਕੂਲ ਮੈਨੇਜਰ ਅਜੈਬ ਸਿੰਘ ਨੇ ਕੈਂਪ ਦੌਰਾਨ ਸੌਂਪੇ ਕਾਰਜਾਂ ਨੂੰ ਬਾਖ਼ੂਬੀ ਨਿਭਾਇਆ |

Ad Position 22
No active advertisement
ਪਿਛਲੀ ਖ਼ਬਰ ਲਾਰਡ ਸ਼ਿਵਾ ਸਕੂਲ ਦਾ ਸਾਲਾਨਾ ਸਮਾਗਮ 'ਪ੍ਰਤਿਭਾ' ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮੈਡੀਕਲ ਬਿੱਲ ਨਾ ਦੇਣ ਕਾਰਨ ਮਿ੍ਤਕ ਦੇਹਾਂ ਨੰੂ ਨਿੱਜੀ ਹਸਪਤਾਲ ਤੋਂ ਆਜ਼ਾਦ ਕਰਵਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੁੱਕ...
Ad Position 24
No active advertisement