13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੰਸਥਾ ਇਸਲਾਹੇ ਮੁਆਸ਼ਰਾ ਨੇ ਹਜ਼ਰਤ ਬਿਲਾਲ ਅਜ਼ਾਨ ਮੁਕਾਬਲਾ ਕਰਵਾਇਆ <br/>

Ad Position 21
repet_subhas-goyals [Copy P29]
ਅਜ਼ਾਨ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁਫ਼ਤੀ ਮੁਹੰਮਦ ਅਸਰਾਰ ਮਜ਼ਾਹਿਰੀ, ਮੁਫ਼ਤੀ ਤੱਯਬ, ਮੁਫ਼ਤੀ ਅਸਦ ਮੁਨੱਬਰ, ਮੁਫ਼ਤੀ ਮੁਹੰਮਦ ਮਰਗੂਬ ਅਤੇ (ਹੇਠਾਂ) ਹਾਜ਼ਰੀਨ | ਤਸਵੀਰ: ਮੁਹੰਮਦ ਹਨੀਫ਼ ਥਿੰਦ <br/> 29-12-2025
ਮਲੇਰਕੋਟਲਾ, 28 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਮੁਸਲਿਮ ਸਮਾਜ ਅੰਦਰ ਮੁਸਲਿਮ ਭਾਈਚਾਰੇ ਦੀਆਂ ਅÏਰਤਾਂ ਅਤੇ ਮੁਸਲਿਮ ਸਮਾਜ ਦੇ ਵਿਦਿਆਰਥੀਆਂ ਨੂੰ ਕੁਰਆਨ, ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਅਜ਼ਾਨ ਦੇ ਨਾਲ ਜੋੜਨ ਲਈ ਇਸਲਾਹੇ ਮੁਆਸ਼ਰਾ ਸੰਸਥਾ ਮਲੇਰਕੋਟਲਾ ਦੇ ਇਲਾਕਾ ਕਿਲ੍ਹਾ ਰਹਿਮਤਗੜ੍ਹ ਵਿਖੇ ਮੁਫ਼ਤੀ ਮੁਹੰਮਦ ਅਸਦ ਮੁਨੱਬਰ ਦੀ ਅਗਵਾਈ ਹੇਠ ਜਾਮਾ ਮਸਜਿਦ ਕਿਲ੍ਹਾ ਵਿਖੇ ਹਜ਼ਰਤ ਬਿਲਾਲ ਹਬਸ਼ੀ ਰਜ਼ੀ.ਅਜ਼ਾਨ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ 13 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਮੁਕਾਬਲੇ ਵਿਚ ਵਿਦਿਆਰਥੀ ਮੁਹੰਮਦ ਰਿਹਾਨ ਮਦਰੱਸਾ ਅਰਬੀਆ ਤਜ਼ਵੀਦ-ਉਲ-ਕੁਰਆਨ ਵੱਡੀ ਈਦਗਾਹ ਮਲੇਰਕੋਟਲਾ ਨੇ ਪਹਿਲਾ, ਵਿਦਿਆਰਥੀ ਮੁਹੰਮਦ ਅਫਨਾਨ ਮਦਰੱਸਾ ਅਰਬੀਆ ਹਿਫ਼ਜ਼ੁਲ ਕੁਰਆਨ ਜਮਾਲਪੁਰਾ ਨੇ ਦੂਸਰਾ ਅਤੇ ਵਿਦਿਆਰਥੀ ਮੁਹੰਮਦ ਉਸਮਾਨ ਮਕਤਬ ਅੱਲ੍ਹਾ ਦੀਆ ਜਾਮਾ ਮਸਜਿਦ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਅਸਰਾਰ ਮਜ਼ਾਹਿਰੀ ਸਾਹਿਬ ਮਜ਼ਹਰ ਉਲੂਮ ਸਹਾਰਨਪੁਰ ਅਤੇ ਹਜ਼ਰਤ ਮੌਲਾਨਾ ਮੁਫ਼ਤੀ ਤੱਯਬ ਸਾਹਿਬ ਸਹਾਰਨਪੁਰ ਨੇ ਸ਼ਿਰਕਤ ਕੀਤੀ ਅਤੇ ਅਜ਼ਾਨ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਨਿਭਾਈ | ਮੁਫ਼ਤੀ ਮੁਹੰਮਦ ਮਰਗੂਬ ਕਾਸਮੀ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਵੀ ਹੌਸਲਾ ਅਫ਼ਜ਼ਾਈ ਲਈ ਮੈਡਲਾਂ ਨਾਲ ਨਿਵਾਜ਼ਿਆ ਗਿਆ | ਇਸ ਮੌਕੇ ਆਏ ਮਹਿਮਾਨਾਂ ਨੇ ਸੰਸਥਾ ਦੇ ਸਮੂਹ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੀ ਜਿੱਥੇ ਹੌਸਲਾ ਅਫ਼ਜ਼ਾਈ ਕੀਤੀ ਉੱਥੇ ਹੀ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਦੁਆਵਾਂ ਦਿੱਤੀਆਂ ਅਤੇ ਇਨਸਾਨੀਅਤ ਦੇ ਭਲੇ ਲਈ ਦੁਆ ਵੀ ਕਾਰਵਾਈ ਗਈ | ਇਸ ਮੌਕੇ ਮੁਫ਼ਤੀ ਮੁਹੰਮਦ ਅਸਦ, ਬੁੰਦੂ ਪ੍ਰਧਾਨ, ਮੁਹੰਮਦ ਸ਼ਫ਼ੀ, ਮੁਹੰਮਦ ਇਮਰਾਨ, ਮੁਹੰਮਦ ਹਨੀਫ਼, ਮੁਹੰਮਦ ਇਦਰੀਸ, ਮੁਹੰਮਦ ਉਸਮਾਨ, ਮੁਹੰਮਦ ਇਰਫ਼ਾਨ, ਮੁਹੰਮਦੀਨ ਹਲਵਾਈ, ਮੁਹੰਮਦ ਸ਼ਮੀਮ ਸਿੰਮੀ, ਅਬਦੁੱਲ ਮਜੀਦ ਚਪੜੌਦਾ, ਮੌਲਵੀ ਮੁਹੰਮਦ ਰਾਊਫ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੋਹਾ ਮੰਡੀ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਸਾਰੇ ਵਾਰਡਾਂ ਦੇ ਲੋਕਾਂ 'ਚ ਰੋਹ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਆਂਗਣਵਾੜੀ ਸੈਂਟਰਾਂ 'ਚ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ <br/>
Ad Position 24