ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)-ਅਰੋੜਾ ਸਮਾਜ ਦੇ ਬਾਨੀ ਸ੍ਰੀ ਅਰੂਟ ਜੀ ਮਹਾਰਾਜ ਦਾ ਜਨਮ ਦਿਹਾੜਾ ਜ਼ੀਰਾ ਵਿਖੇ ਅਰੋੜਾ ਬਰਾਦਰੀ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਮਰਾਟ ਪੈਲੇਸ ਵਿਚ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀਆਂ ਨੇ ਭਾਗ ਲਿਆ | ਪੋ੍ਰਗਰਾਮ ਦੀ ਸ਼ੁਰੂਆਤ ਸ੍ਰੀ ਅਰੂਟ ਜੀ ਮਹਾਰਾਜ ਦੀ ਤਸਵੀਰ 'ਤੇ ਹਾਰ ਪਾ ਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਇਕ ਕੇਕ ਕੱਟਣ ਦੀ ਰਸਮ ਸੁਆਮੀ ਕਮਲ ਪੁਰੀ ਮਹਾਰਾਜ, ਰਿੰਕੂ ਦੇਵਾ, ਚਰਨਜੀਤ ਸਿੱਕੀ ਪ੍ਰਧਾਨ ਆਲ ਇੰਡੀਆ ਅਰੋੜ ਮਹਾਂ ਵੰਸ਼ ਅਤੇ ਹਾਕਮ ਸਿੰਘ ਪ੍ਰਧਾਨ ਜ਼ੀਰਾ ਵਲੋਂ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਸਿੱਕੀ ਪ੍ਰਧਾਨ ਆਲ ਇੰਡੀਆ ਅਰੋੜ ਵੰਸ਼ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਇਕ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਗਿਆ ਸੀ, ਪਰ ਉਸ ਨੂੰ ਹਕੀਕਤ ਰੂਪ ਵਿਚ ਚਾਲੂ ਨਹੀਂ ਕੀਤਾ ਗਿਆ | ਇਸ ਮੌਕੇ ਬੋਲਦਿਆਂ ਹੋਇਆਂ ਹਾਕਮ ਸਿੰਘ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੋਰਡ ਦਾ ਚੇਅਰਮੈਨ ਚਰਨਜੀਤ ਸਿੰਘ ਸਿੱਕੀ ਨੂੰ ਲਾਇਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਰੋੜਾ ਬਰਾਦਰੀ ਵੱਡੀ ਗਿਣਤੀ 'ਚ ਹੈ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਬਿਰਾਦਰੀ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਅਰੋੜਾ ਬਰਾਦਰੀ ਦੀਆਂ ਮੁਸ਼ਕਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਅਰੂਟ ਜੀ ਮਹਾਰਾਜ ਵਲੋਂ ਦੱਸੇ ਮਾਰਗ 'ਤੇ ਚੱਲਦਿਆਂ ਸਮਾਜ ਦੇ ਭਲੇ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੀ ਰਸਮ ਤਰਸੇਮ ਸਿੰਘ ਰੂਪ ਮੀਤ ਪ੍ਰਧਾਨ ਪੰਜਾਬ, ਚਾਂਦ ਅਰੋੜਾ ਪ੍ਰਧਾਨ ਯੂਥ ਵਿੰਗ ਜ਼ੀਰਾ, ਭੂਸ਼ਣ ਕੁਮਾਰ ਜੁਨੇਜਾ ਮੁੱਖ ਸਲਾਹਕਾਰ ਪੰਜਾਬ, ਸੁਖਦੇਵ ਸਿੰਘ ਬੱਬਰ ਮੁੱਖ ਸਲਾਹਕਾਰ ਯੂਥ ਵਿੰਗ ਵਲੋਂ ਕੀਤੀ ਗਈ | ਇਸ ਪੋ੍ਰਗਰਾਮ ਵਿਚ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਸਤਿੰਦਰ ਸਚਦੇਵਾ ਸਟੇਟ ਕਨਵੀਨਰ ਭਾਰਤ ਵਿਕਾਸ ਪ੍ਰੀਸ਼ਦ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਨੰਨਾ ਅਰੋੜਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ, ਹਰਪਾਲ ਸਿੰਘ ਦਰਗਨ, ਕਾਮਰੇਡ ਨਛੱਤਰ ਸਿੰਘ, ਜਗਸੀਰ ਸਿੰਘ ਪਟਵਾਰੀ, ਸੇਵਾ ਮੁਕਤ ਕਾਨੂੰਗੋ ਗੁਰਦੀਪ ਸਿੰਘ, ਬਾਬਾ ਅਜੀਤ ਸਿੰਘ ਮਗਲਾਨੀ ਪ੍ਰਧਾਨ ਯਾਤਰਾ ਸ੍ਰੀ ਹਜ਼ੂਰ ਸਾਹਿਬ ਸੇਵਾ ਸੁਸਾਇਟੀ, ਕੁਲਦੀਪ ਸਿੰਘ ਮਾਣਕ ਜਨਰਲ ਸਕੱਤਰ, ਸੁਰਜੀਤ ਸਿੰਘ ਬੇਦੀ, ਅਸ਼ੋਕ ਹੰਸ ਅਰੋੜਾ ਆਦਿ ਹਾਜ਼ਰ ਸਨ |