ਗੁਰੂਹਰਸਹਾਏ, 31 ਮਈ (ਕਪਿਲ ਕੰਧਾਰੀ)-ਬਿਜਲੀ ਬੋਰਡ ਗੁਰੂਹਰਸਹਾਏ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਤੌਰ ਐੱਸ.ਡੀ.ਓ ਸ਼ਹਿਰੀ ਵਜੋਂ ਸੇਵਾਵਾਂ ਨਿਭਾ ਰਹੇ ਰਾਮ ਚੰਦ ਦੇ ਸੇਵਾ ਮੁਕਤ ਹੋਣ 'ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕਰਦਿਆਂ ਸ਼ਹਿਰ ਦੇ ਨਿੱਜੀ ਰੈਸਟੋਰੈਂਟ 'ਚ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਜਸਪਾਲ ਬਿੱਟਾ ਨੇ ਸੇਵਾ ਮੁਕਤ ਹੋਏ ਐੱਸ.ਡੀ.ਓ ਰਾਮ ਚੰਦ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਫ਼ਤਰ ਵਿਖੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਅਤੇ ਦਫ਼ਤਰ ਵਿਚ ਤਾਇਨਾਤ ਕਿਸੇ ਵੀ ਕਰਮਚਾਰੀ ਨੂੰ ਕਦੇ ਉੱਚਾ ਨੀਵਾਂ ਨਹੀਂ ਬੋਲਿਆ ਅਤੇ ਸਾਰੇ ਹੀ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ | ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੁਲਾਜ਼ਮਾਂ ਵਲੋਂ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ | ਇਸ ਮੌਕੇ ਸੇਵਾ ਮੁਕਤ ਹੋਏ ਐੱਸ.ਡੀ.ਓ ਰਾਮ ਚੰਦ ਨੇ ਵੀ ਸਾਰੇ ਹੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐੱਸ.ਡੀ.ਓ ਰਾਮ ਚੰਦ ਨੇ ਸਮੂਹ ਸਟਾਫ਼ ਦਾ ਵਿਦਾਇਗੀ ਪਾਰਟੀ ਲਈ ਧੰਨਵਾਦ ਕੀਤਾ | ਇਸ ਮੌਕੇ ਬਲਦੇਵ ਸਿੰਘ ਐੱਸ.ਡੀ.ਓ, ਭਾਗ ਸਿੰਘ ਐੱਸ.ਡੀ.ਓ, ਜਸਵਿੰਦਰ ਸਿੰਘ ਜੇ.ਈ, ਸ਼ਰਮਾ ਸਿੰਘ ਜੇ.ਈ, ਸੁਰਜੀਤ ਸਿੰਘ ਜੇ.ਈ, ਸ਼ਿੰਗਾਰ ਸਿੰਘ ਆਰ.ਏ, ਮੰਦਰ ਸਿੰਘ ਲਾਈਨਮੈਨ, ਗੁਰਵਿੰਦਰ ਸਿੰਘ ਜੇ.ਈ, ਗੁਰਪ੍ਰੀਤ ਕੌਰ ਐਲ.ਡੀ.ਸੀ, ਕਿਰਨ ਦੀਪ ਐਲ.ਡੀ.ਸੀ, ਦਲਜਿੰਦਰ ਕੌਰ ਐਲ.ਡੀ.ਸੀ, ਰਾਜ ਪਾਲ, ਹਰਕੀਰਤ, ਜਸਕੀਰਤ ਐਲ.ਡੀ.ਸੀ ਆਦਿ ਹਾਜ਼ਰ ਸਨ |