18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਮਬਰੋਜ਼ੀਅਲ ਸਕੂਲ ਨੇ ਸੀ.ਆਈ.ਐੱਸ.ਸੀ.ਈ. ਮੋਗਾ ਜ਼ੋਨ ਬਾਕਸਿੰਗ ਟੂਰਨਾਮੈਂਟ 'ਚ ਦਰਜ ਕੀਤੀ ਸ਼ਾਨਦਾਰ ਕਾਮਯਾਬੀ

Ad Position 21
No active advertisement
ਅਜੀਤ ਡੈਸਕ 01-06-2025
ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵਲੋਂ ਬੀਤੇ ਦਿਨਾਂ ਸੀ.ਆਈ.ਐੱਸ.ਸੀ.ਈ ਮੋਗਾ ਜ਼ੋਨ ਬਾਕਸਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਕਰੀਬ 120 ਵਿਦਿਆਰਥੀਆਂ ਨੇ ਭਾਗ ਲਿਆ | ਇਹ ਮੁਕਾਬਲੇ ਚਾਰ ਸਕੂਲਾਂ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ, ਸ਼ੈਮਰਾਕ ਇੰਟਰਨੈਸ਼ਨਲ ਪਬਲਿਕ ਸਕੂਲ ਬਰਨਾਲਾ, ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ (ਬਰਨਾਲਾ) ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਧਨੀ ਕਲਾਂ ਵਿਚਕਾਰ ਹੋਏ | ਇਨ੍ਹਾਂ ਮੁਕਾਬਲਿਆਂ 'ਚ ਅੰਡਰ-14 (ਲੜਕੀਆਂ) 'ਚ ਪਹਿਲਾ ਸਥਾਨ ਐਮਬਰੋਜ਼ੀਅਲ ਪਬਲਿਕ ਸਕੂਲ, ਦੂਜਾ ਸਥਾਨ ਸ਼ੈਮਰਾਕ ਇੰਟ. ਪਬ. ਸਕੂਲ ਅਤੇ ਤੀਜਾ ਸਥਾਨ ਗੋਬਿੰਦ ਇੰਟ. ਪਬ. ਸਕੂਲ, ਅੰਡਰ-14 (ਲੜਕੇ) 'ਚ ਪਹਿਲਾ ਸਥਾਨ ਸ਼ੈਮਰਾਕ ਇੰਟ. ਪਬ. ਸਕੂਲ, ਦੂਜਾ ਸਥਾਨ ਗੋਬਿੰਦ ਇੰਟ. ਪਬ. ਸਕੂਲ ਅਤੇ ਤੀਜਾ ਐਮਬਰੋਜ਼ੀਅਲ ਪਬਲਿਕ ਸਕੂਲ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਅੰਡਰ-17 (ਲੜਕੀਆਂ) 'ਚ ਪਹਿਲਾ ਸਥਾਨ ਗੋਬਿੰਦ ਇੰਟ. ਪਬ. ਸਕੂਲ, ਦੂਜਾ ਸ਼ੈਮਰਾਕ ਇੰਟ. ਪਬ. ਸਕੂਲ ਅਤੇ ਤੀਜਾ ਸਥਾਨ ਐਮਬਰੋਜ਼ੀਅਲ ਪਬਲਿਕ ਸਕੂਲ, ਅੰਡਰ-17 (ਲੜਕੇ) 'ਚ ਪਹਿਲਾ ਸਥਾਨ ਐਮਬਰੋਜ਼ੀਅਲ ਪਬਲਿਕ ਸਕੂਲ, ਦੂਜਾ ਗੋਬਿੰਦ ਇੰਟ. ਪਬ. ਸਕੂਲ ਅਤੇ ਤੀਜਾ ਸਥਾਨ ਸ਼ੈਮਰਾਕ ਇੰਟ. ਪਬ. ਸਕੂਲ, ਅੰਡਰ-19 (ਲੜਕੇ ਤੇ ਲੜਕੀਆਂ) 'ਚ ਦੋਹਾਂ ਸ਼੍ਰੇਣੀਆਂ ਵਿਚ ਐਮਬਰੋਜ਼ੀਅਲ ਪਬਲਿਕ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਦੇ ਪਿੰ੍ਰਸੀਪਲ ਤੇਜ਼ ਸਿੰਘ ਠਾਕੁਰ ਨੇ ਕਿਹਾ ਕਿ ਸਕੂਲ ਵਿਚ ਖੇਡਾਂ ਨੂੰ ਅਹੰਕਾਰ ਨਹੀਂ, ਸੰਜੀਵਨੀ ਸਮਝਿਆ ਜਾਂਦਾ ਹੈ | ਇਹ ਪ੍ਰਤੀਯੋਗਤਾ ਨਾ ਸਿਰਫ਼ ਤੰਦਰੁਸਤੀ ਦਾ ਉਤਸਵ ਸੀ, ਸਗੋਂ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਦਾ ਪ੍ਰਗਟਾਵਾ ਵੀ ਸੀ | ਇਸ ਮੌਕੇ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਸਫਲਤਾ ਸਾਡੀ ਸਾਂਝੀ ਕੋਸ਼ਿਸ਼, ਸੰਘਰਸ਼ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ | ਅਸੀਂ ਚਾਹੁੰਦੇ ਹਾਂ ਕਿ ਹਰ ਵਿਦਿਆਰਥੀ ਅਕਾਦਮਿਕ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੀ ਪਛਾਣ ਬਣਾਵੇ | ਇਸ ਸਮਾਗਮ ਦੌਰਾਨ ਸਕੂਲ ਦੇ ਕੋਆਰਡੀਨੇਟਰਾਂ ਰੀਨਾ ਠਾਕੁਰ, ਅਨੁਪਮਾ ਠਾਕੁਰ, ਦੀਪਕ ਸੇਖੜੀ ਅਤੇ ਸੁਰਿੰਦਰ ਕਟੋਚ ਦੀ ਹਾਜ਼ਰੀ ਖ਼ਾਸ ਰਹੀ | ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦੀ ਪ੍ਰਸਤੁਤੀ ਦੀ ਸਰਾਹਣਾ ਕੀਤੀ | ਸਕੂਲ ਪ੍ਰਬੰਧਨ ਵਲੋਂ ਜੇਤੂ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਵੰਡੇ ਗਏ | ਇਨ੍ਹਾਂ ਖਿਡਾਰੀਆਂ ਦੀ ਪ੍ਰਾਪਤੀ ਨੇ ਸਾਰੇ ਜ਼ਿਲ੍ਹੇ ਵਿਚ ਐਮਬਰੋਜ਼ੀਅਲ ਸਕੂਲ ਦੀ ਵੱਧ ਰਹੀ ਖੇਡ ਪਰੰਪਰਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ ਵਿਖੇ ਕਰਵਾਈ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਸ਼ਹਿਰੀ ਐਸ.ਡੀ.ਓ ਬਿਜਲੀ ਬੋਰਡ ਨੂੰ ਸੇਵਾ ਮੁਕਤ ਹੋਣ 'ਤੇ ਸਟਾਫ਼ ਵਲੋਂ ਦਿੱਤੀ ਪਾਰਟੀ
Ad Position 24