ਗੋਲੂ ਕਾ ਮੋੜ, 31 ਮਈ (ਸੁਰਿੰਦਰ ਸਿੰਘ ਪੁਪਨੇਜਾ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰੂਹਰਸਹਾਏ-2 ਸੁਰਿੰਦਰਪਾਲ ਸਿੰਘ ਅਤੇ ਸੈਂਟਰ ਹੈੱਡ ਟੀਚਰ ਬਾਜੇ ਕੇ ਮਨਪ੍ਰੀਤ ਕੌਰ ਦੀ ਯੋਗ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਜਿਸ ਵਿਚ ਪਸਵਕ ਕਮੇਟੀ ਦੇ ਸਮੂਹ ਮੈਂਬਰਾਂ, ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਮੁਖੀ ਸਤਨਾਮ ਚਾਂਦੀ ਵਲੋਂ ਸਕੂਲ ਦੇ ਵਿਕਾਸ ਸਬੰਧੀ ਅਤੇ ਬੱਚਿਆਂ ਦੇ ਸਿੱਖਿਆ ਪੱਧਰ ਅਤੇ ਹੋਰ ਪ੍ਰਾਪਤੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਸਬੰਧੀ ਛੁੱਟੀਆਂ ਦੇ ਕੰਮ ਦੀਆਂ ਕਿਤਾਬਾਂ ਵੰਡੀਆਂ ਗਈਆਂ | ਬੱਚਿਆਂ ਨੂੰ ਗਰਮੀ ਤੋਂ ਬਚਣ ਲਈ ਮਾਪਿਆਂ ਨੂੰ ਹਦਾਇਤ ਕੀਤੀ ਗਈ ਕਿ ਗਰਮੀ ਵਿਚ ਬੱਚਿਆਂ ਨੂੰ ਦੁਪਹਿਰ ਸਮੇਂ ਬਾਹਰ ਨਾ ਜਾਣ ਦਿੱਤਾ ਜਾਵੇ | ਹਰੇਕ ਬੱਚੇ ਨੂੰ ਇਕ ਰੁੱਖ ਲਗਾਉਣ ਅਤੇ ਉਸ ਨੂੰ ਪਾਲਨ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਅਧਿਆਪਕ ਜਗਦੀਸ਼ ਸਿੰਘ, ਪ੍ਰਕਾਸ਼ ਕੌਰ, ਜਸਵੰਤ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਕੁਲਵਿੰਦਰ ਕੌਰ ਆਂਗਣਵਾੜੀ ਵਰਕਰ, ਬਲਜਿੰਦਰ ਕੌਰ, ਰੁਕਸਾਨਾ, ਸੋਹਣ ਸਿੰਘ, ਸੁਨੀਤਾ ਰਾਣੀ, ਲਵਲਜੀਤ ਕੌਰ, ਰਾਜ ਕੌਰ, ਬਿਮਲਾ ਰਾਣੀ, ਪ੍ਰਕਾਸ਼ ਕੌਰ, ਮੰਗਤ ਸਿੰਘ ਆਦਿ ਮਾਪੇ ਹਾਜ਼ਰ ਸਨ |