ਫ਼ਿਰੋਜ਼ਪੁਰ, 31 ਮਈ (ਕੁਲਬੀਰ ਸਿੰਘ ਸੋਢੀ)-ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੇ ਮੈਂਬਰ ਦੀ ਅਹਿਮ ਬੈਠਕ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਜ਼ਿਲ੍ਹਾ ਸਕੱਤਰ ਹਰਜਿੰਦਰ ਸ਼ਰਮਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਨਿਲ ਕੁਮਾਰ ਮਹਿਰਾ ਦੀ ਨਿਗਰਾਨੀ ਹੇਠ ਨਿੱਜੀ ਹੋਟਲ ਵਿਚ ਹੋਈ | ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖ਼ਾਲਸਾ ਨੇ ਬਲਾਕ ਫ਼ਿਰੋਜ਼ਪੁਰ ਸ਼ਹਿਰ ਦੇ ਮੈਂਬਰਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਸੁਣਿਆ ਤੇ ਜਲਦ ਕਰਵਾਉਣ ਦਾ ਭਰੋਸਾ ਦਿੱਤਾ | ਇਸਦੇ ਚੱਲਦੇ ਬਲਾਕ ਫ਼ਿਰੋਜ਼ਪੁਰ ਸ਼ਹਿਰ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਬਲਾਕ ਪ੍ਰਧਾਨ ਦੀ ਚੋਣ ਕੀਤੀ ਗਈ | ਜਿਸ ਵਿਚ ਅਨਿਲ ਕੁਮਾਰ ਮਹਿਰਾ ਨੂੰ ਬਲਾਕ ਪ੍ਰਧਾਨ, ਵਾਈਸ ਪ੍ਰਧਾਨ ਮਨਪ੍ਰੀਤ ਕੌਰ, ਭੁਵਨੇਸ਼ ਗੁਪਤਾ ਬਲਾਕ ਸਕੱਤਰ ਅਤੇ ਰਾਜ ਕੁਮਾਰ ਵਰਮਾ ਨੂੰ ਸਰਬਸੰਮਤੀ ਨਾਲ ਖ਼ਜ਼ਾਨਚੀ ਚੁਣਿਆ ਗਿਆ | ਇਸ ਮੌਕੇ ਸੰਜੀਵ ਅਰੋੜਾ, ਪਵਨ ਮਦਾਨ, ਯਸ਼ ਪਾਲ (ਸਾਬਕਾ ਪ੍ਰਧਾਨ), ਡਾਕਟਰ ਰੁਪੇਸ਼ ਗੁਪਤਾ, ਦੀਪਕ ਢੱਲ, ਮਨਪ੍ਰੀਤ ਕੌਰ, ਹਰਜਿੰਦਰ ਸ਼ਰਮਾ, ਦੀਪਕ ਜਿੰਦਲ, ਅਮਿਤ, ਓਮ ਪਾਲ, ਕਮਲਜੀਤ, ਗੁਰਜੀਤ ਸਿੰਘ ਅਤੇ ਸਨੀ ਮੈਂਬਰ ਹਾਜ਼ਰ ਸਨ |