ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)-ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਚੇਅਰਮੈਨ ਹਰਜੀਤ ਸਿੰਘ ਸਿੱਧੂ, ਅਮਰਜੀਤ ਕੌਰ ਅਤੇ ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਤੰਬਾਕੂ ਦਿਵਸ ਦੇ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੈਲੀ ਕੱਢ ਕੇ ਨੋ ਤੰਬਾਕੂ ਦਿਵਸ ਮਨਾਇਆ ਗਿਆ | ਇਸ ਦੌਰਾਨ ਪਿ੍ੰਸੀਪਲ ਵਲੋਂ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵਿਦਿਆਰਥੀਆਂ ਵਲੋਂ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਰੈਲੀ ਦੇ ਦੌਰਾਨ ਨਾਅਰੇ ਲਗਾਏ ਗਏ ਅਤੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਜਾਗਰੂਕ ਕੀਤਾ ਗਿਆ | ਇਸ ਰੈਲੀ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਪਹਿਲ ਕਦਮੀ ਦੇ ਆਧਾਰ 'ਤੇ ਸਮਾਜ ਵਿਚ ਜਾਗਰੂਕਤਾ ਨੂੰ ਲਿਆਉਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਨੌਜਵਾਨ ਪੀੜ੍ਹੀ ਨੂੰ ਇਸ ਲਾਹਨਤ ਤੋਂ ਬਚਾਇਆ ਜਾ ਸਕੇ ਅਤੇ ਸਮਾਜ ਦੀ ਵਧੀਆ ਉਸਾਰੀ ਹੋ ਸਕੇ | ਅੱਜ ਸਮਾਜ ਦੇ ਕੋਨੇ-ਕੋਨੇ ਵਿਚ ਇਸ ਕੋਹੜ ਨੇ ਆਪਣੀਆਂ ਜੜ੍ਹਾਂ ਲਗਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਉਖਾੜਨ ਲਈ ਵਿਦਿਆਰਥੀਆਂ ਵਲੋਂ ਇਹ ਯੋਗ ਕਦਮ ਚੁੱਕੇ ਗਏ | ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਦੀ ਸਿਰਜਣਾ ਲਈ ਆਪਣੇ-ਆਪਣੇ ਪੱਧਰ ਦੇ ਉੱਪਰ ਇਹ ਕਦਮ ਚੁੱਕਣੇ ਚਾਹੀਦੇ ਹਨ ਕਿ ਅਸੀਂ ਸਮਾਜ ਵਿਚ ਤੰਬਾਕੂ ਪ੍ਰਤੀ ਜਾਗਰੂਕਤਾ ਪੈਦਾ ਕਰ ਸਕੀਏ ਅਤੇ ਇਸ ਕੋਹੜ ਨੂੰ ਕੱਢ ਸੁੱਟੀਏ | ਇਸ ਸਮੇਂ ਸਕੂਲ ਦੇ ਸਟਾਫ਼ ਮੈਂਬਰ ਪਰਿਭਾਸ਼ਾ, ਸੰਧਿਆ, ਕਰਮਜੀਤ ਕੌਰ, ਸੰਗੀਤਾ, ਜਸਪ੍ਰੀਤ ਕੌਰ, ਮਧੂ, ਪ੍ਰੋਗਰਾਮ ਅਫ਼ਸਰ ਅਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਪੋ੍ਰਗਰਾਮ ਅਫ਼ਸਰ ਸੁਖਮੀਤ ਕੌਰ ਹਾਜ਼ਰ ਸਨ |