18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੈਥ ਮਿਸਟੈ੍ਰੱਸ ਨਿਰਮਲਜੀਤ ਕੌਰ ਹੋਏ ਸੇਵਾ ਮੁਕਤ, ਸਕੂਲ ਵਲੋਂ ਨਿੱਘੀ ਵਿਦਾਇਗੀ

Ad Position 21
No active advertisement
ਅਜੀਤ ਡੈਸਕ 01-06-2025
ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਨਿਰਮਲਜੀਤ ਕੌਰ ਮੈਥ ਮਿਸਟੈ੍ਰੱਸ ਨੂੰ ਪਿ੍ੰਸੀਪਲ ਰਮਾ ਮਹਿਤਾ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਨਿਰਮਲਜੀਤ ਕੌਰ ਨੇ ਇਸ ਸਕੂਲ 'ਚ ਬਤੌਰ ਮੈਥ ਮਿਸਟੈ੍ਰੱਸ ਕਰੀਬ 23 ਸਾਲ ਸੇਵਾ ਨਿਭਾਈ | ਸੇਵਾ ਮੁਕਤੀ 'ਤੇ 31 ਮਈ ਨੂੰ ਉਨ੍ਹਾਂ ਨੂੰ ਵਿਸ਼ੇਸ਼ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਰਮਾ ਮਹਿਤਾ ਨੇ ਸਕੂਲ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਜਸਵਿੰਦਰ ਸਿੰਘ ਲੈਕਚਰਾਰ ਇਤਿਹਾਸ ਨੇ ਉਨ੍ਹਾਂ ਦੀ ਜੀਵਨੀ ਅਤੇ ਅਧਿਆਪਨ ਕਾਰਜ ਦੀਆਂ ਸੇਵਾਵਾਂ ਦਾ ਬੜੇ ਵਿਸਥਾਰ ਨਾਲ ਜ਼ਿਕਰ ਕੀਤਾ | ਸਮੂਹ ਸਟਾਫ਼ ਵਲੋਂ ਨਿਰਮਲਜੀਤ ਕੌਰ ਨੂੰ ਆਉਣ ਵਾਲੇ ਸਮੇਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਸਥਾਨਕ ਉਦਯੋਗਪਤੀਆਂ ਤੇ ਇੰਡੀਅਨ ਬੈਂਕ ਅਧਿਕਾਰੀਆਂ ਵਿਚਾਲੇ ਹੋਈ ਉਦਯੋਗਿਕ ਮੀਟਿੰਗ ਅਗਲੀ ਖ਼ਬਰ ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ਮਨਾਇਆ ਨੋ ਤੰਬਾਕੂ ਡੇਅ
Ad Position 24