ਕੁੱਲਗੜ੍ਹੀ, 1 ਜੂਨ (ਸੁਖਜਿੰਦਰ ਸਿੰਘ ਸੰਧੂ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡ ਕੁੱਲਗੜ੍ਹੀ ਵਿਖੇ ਹਰਪ੍ਰੀਤ ਸਿੰਘ ਸੰਧੂ ਦੇ ਗ੍ਰਹਿ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਰੱਖ ਮਰਾਠਾ ਰਾਣੀ ਲੋਕ ਮਾਤਾ ਅਹਿਲਿਆ ਬਾਈ ਹੋਲਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਸਮੇਂ ਹਲਕਾ ਦਿਹਾਤੀ ਤੋਂ ਭਾਜਪਾ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਘਾਰੂ, ਸਰਬਜੀਤ ਸਿੰਘ ਬੌਬੀ ਬਾਠ ਜ਼ਿਲ੍ਹਾ ਜਰਨਲ ਸਕੱਤਰ ਭਾਜਪਾ ਸਮੇਤ ਹੋਰ ਆਗੂ ਅਤੇ ਵਰਕਰ ਪਹੁੰਚੇ | ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਘਾਰੂ ਨੇ ਦੱਸਿਆ ਕਿ ਮਰਾਠਾ ਰਾਣੀ ਨੇ ਦੇਸ਼, ਕੌਮ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ | ਉਨ੍ਹਾਂ ਮਿਸਾਲੀ ਜੀਵਨ ਬਤੀਤ ਕੀਤਾ | ਮਾਲਵਾ ਸੂਬੇ ਦੇ 30 ਸਾਲਾ ਇਤਿਹਾਸ 'ਚ ਸ਼ਾਂਤੀ ਅਤੇ ਖ਼ੁਸ਼ਹਾਲੀ ਦੇ ਨਵੇਂ ਅਧਿਆਇ ਜੋੜੇ | ਉਹ ਸਾਰਾ ਜੀਵਨ ਸੰਘਰਸ਼ ਕਰਦੇ ਰਹੇ ਜੋ ਸਮਾਜ ਲਈ ਪ੍ਰੇਰਨਾ ਸਰੋਤ ਹਨ | ਇਸ ਸਮਾਗਮ ਵਿਚ ਸੁਰਜੀਤ ਸਿੰਘ ਪੰਚ, ਸੁੱਚਾ ਸਿੰਘ ਚੰਗਾਲੀ, ਗੁਰਵਿੰਦਰ ਸਿੰਘ ਨੰਬਰਦਾਰ, ਬਾਬਾ ਗੁਰਨਾਮ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਸੰਪੂਰਨ ਸਿੰਘ, ਨਾਗਰ ਸਿੰਘ, ਅਵਤਾਰ ਸਿੰਘ, ਜਗਸੀਰ ਸਿੰਘ, ਪਰਮਪਾਲ ਸਿੰਘ, ਸੁਖਰਮਨ ਸਹੋਤਾ ਸਮੇਤ ਹੋਰ ਬਹੁਤ ਸਾਰੇ ਭਾਜਪਾ ਵਰਕਰ ਹਾਜ਼ਰ ਸਨ |