25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਿਲਾਵਟੀ ਸਾਮਾਨ ਦੀ ਵਿਕਰੀ ਧੜੱਲੇ ਨਾਲ ਜਾਰੀ

Ad Position 21
No active advertisement
ਅਜੀਤ ਡੈਸਕ 02-06-2025
ਜ਼ੀਰਾ, 1 ਜੂਨ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਦੇ ਕੁੱਝ ਦੁਕਾਨਦਾਰਾਂ ਵਲੋਂ ਫੂਡ ਸੇਫ਼ਟੀ ਵਿਭਾਗ ਅਤੇ ਮਾਪ ਤੋਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਮਿਲਾਵਟੀ ਅਤੇ ਘੱਟ ਤੋਲ ਵਾਲੇ ਘਰੇਲੂ ਵਰਤੋਂ ਦੇ ਸਾਮਾਨ ਦੀ ਵਿੱਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ | ਸਥਾਨਕ ਸ਼ਹਿਰ ਦੇ ਕੁੱਝ ਖਪਤਕਾਰਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ਹਿਰ ਦੇ ਕੁੱਝ ਮਸ਼ਹੂਰ ਦੁਕਾਨਦਾਰ ਅਤੇ ਡਿਪਾਰਟਮੈਂਟ ਸਟੋਰਾਂ ਦੇ ਮਾਲਕ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨਕਲੀ ਦੇਸੀ ਘਿਉ, ਮਿਲਾਵਟੀ ਸਰੋਂ੍ਹ ਦਾ ਤੇਲ, ਵੇਸਣ, ਹਲਦੀ ਮਿਰਚ, ਮਸਾਲਾ ਆਦਿ ਘਰੇਲੂ ਵਰਤੋਂ ਦਾ ਸਮਾਨ ਵੇਚ ਕੇ ਨਾ ਸਿਰਫ਼ ਆਪਣੀਆਂ ਤਜੋਰੀਆਂ ਭਰ ਰਹੇ ਹਨ, ਬਲਕਿ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ | ਇੱਥੇ ਹੀ ਬੱਸ ਨਹੀਂ ਕੁੱਝ ਦੁਕਾਨਦਾਰ ਮਾਪਤੋਲ ਵਿਭਾਗ ਦੇ ਮਾਪਦੰਡਾਂ ਨਾਲ ਖਿਲਵਾੜ ਕਰਦੇ ਹੋਏ ਗ੍ਰਾਹਕਾਂ ਨੂੰ ਬਾਜ਼ਾਰ ਨਾਲੋਂ ਸਸਤਾ ਸਮਾਨ ਵੇਚਣ ਦਾ ਝਾਂਸਾ ਦੇ ਕੇ ਘੱਟ ਵਜ਼ਨ ਵਾਲਾ ਸਮਾਨ ਵੇਚ ਕੇ ਉਨ੍ਹਾਂ ਦੀਆਂ ਜੇਬਾਂ 'ਤੇ ਡਾਕਾ ਮਾਰ ਰਹੇ ਹਨ | ਉਨ੍ਹਾਂ ਦੱਸਿਆ ਕਿ ਮਿਸਾਲ ਦੇ ਤੌਰ 'ਤੇ ਇਕ ਲੀਟਰ ਸਰੋਂ੍ਹ ਦੇ ਤੇਲ ਦੀ ਬੋਤਲ 910 ਗ੍ਰਾਮ ਦੀ ਬਜਾਏ 850, 820 ਅਤੇ 800 ਗ੍ਰਾਮ ਤੱਕ ਦੇ ਵਜ਼ਨ ਦੀਆਂ ਤੇਲ ਦੀਆਂ ਬੋਤਲਾਂ ਵੇਚ ਕੇ ਮੱਧ ਵਰਗੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਰਲ ਪਦਾਰਥਾਂ ਦੇ ਵਜ਼ਨ ਦੀ ਇਕੋ ਸਲੈਬ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਦੁਕਾਨਦਾਰਾਂ ਅਤੇ ਅਜਿਹਾ ਕਰਨ ਲਈ ਖੁੱਲ ਦੇਣ ਵਾਲੇ ਵਿਭਾਗੀ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਅਜਿਹੇ ਧੰਦੇ 'ਤੇ ਲਗਾਮ ਲਗਾਵੇ ਤਾਂ ਜੋ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਸੇਖਵਾਂ 'ਚ ਤੰਬਾਕੂ ਵਿਰੋਧੀ ਦਿਨ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24