11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜੇ.ਈ.ਈ. ਐਡਵਾਂਸਡ 'ਚ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ 7 ਵਿਦਿਆਰਥੀ ਨੇ ਗੱਡੇ ਝੰਡੇ ਮਾਧਵ ਅਗਰਵਾਲ ਨੇ ਦੇਸ਼ ਭਰ 'ਚ 1348ਵਾਂ ਰੈਂਕ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 03-06-2025

ਫ਼ਿਰੋਜ਼ਪੁਰ, 2 ਜੂਨ (ਲਖਵਿੰਦਰ ਸਿੰਘ)-ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜੇ.ਈ.ਈ ਐਡਵਾਂਸਡ ਦੀ ਲਈ ਪ੍ਰੀਖਿਆ 'ਚ ਡੀ.ਸੀ.ਐੱਮ ਗਰੁੱਪ ਆਫ਼ ਸਕੂਲਜ਼ ਦੇ 7 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜੇ.ਈ. ਐਡਵਾਂਸਡ ਵਿਚ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਮਾਧਵ ਅਗਰਵਾਲ ਨੇ ਦੇਸ਼ ਭਰ ਵਿਚ 1348ਵਾਂ ਰੈਂਕ, ਡੀ.ਸੀ.ਐੱਮ ਪੈ੍ਰਜ਼ੀਡੈਂਸੀ ਸਕੂਲ ਲੁਧਿਆਣਾ ਦੇ ਸਵੀਨ ਨੇ 2892 ਰੈਂਕ, ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਅਕਸ਼ਿਤਾ ਨੇ 6259 ਰੈਂਕ, ਡੀ.ਸੀ.ਐੱਮ ਪੈ੍ਰਜ਼ੀਡੈਂਸੀ ਸਕੂਲ ਲੁਧਿਆਣਾ ਦੇ ਰੋਹਿਤ ਸੈਨਾਪਤੀ ਨੇ 15501 ਰੈਂਕ, ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਦੀ ਐਸ਼ਵੀਨ ਕੰਬੋਜ ਨੇ 17742 ਰੈਂਕ, ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਭੁਵਨ ਅਗਰਵਾਲ ਨੇ 22278 ਰੈਂਕ ਅਤੇ ਡੀ.ਸੀ.ਐੱਮ ਸੀਨੀਅਰ ਸੈਕੰਡਰੀ ਸਕੂਲ ਦੇ ਚੇਤਨ ਗੁਪਤਾ ਨੇ 23505 ਰੈਂਕ ਹਾਸਿਲ ਕਰ ਸਫਲ ਇੰਜੀਨੀਅਰ ਬਣਨ ਦੀ ਤਰਫ਼ ਕਦਮ ਅੱਗੇ ਵਧਾਏ ਹਨ | ਹੈੱਡ ਸੀਨੀਅਰ ਸੈਕੰਡਰੀ ਸਕੂਲ ਡਾ. ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਡੀ.ਸੀ.ਐੱਮ. ਵਲੋਂ ਸੰਚਾਲਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ੁਰੂਆਤੀ ਦੌਰ ਤੋਂ ਹੀ ਮੁਕਾਬਲਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ | ਸੀ.ਈ.ਓ. ਅਨੀਰੁੱਧ ਗੁਪਤਾ ਨੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪਿ੍ੰਸੀਪਲ ਯਾਚਨਾ ਚਾਵਲਾ, ਪਿ੍ੰਸੀਪਲ ਅਨੁਰਾਧਾ ਚੰਦੇਲ, ਪਿ੍ੰਸੀਪਲ ਰੂਚੀ ਪਾਂਡੇ, ਪਿ੍ੰਸੀਪਲ ਰਜਨੀ ਕਾਲੜਾ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਨਸ਼ਾ ਛੁਡਾਊ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਪੈਸਿਆਂ ਦੇ ਲੈਣ ਦੇਣ ਦੀ ਰੰਜਿਸ਼ ਚਲਦੇ ਵਿਅਕਤੀ ਦੀ ਕੁੱਟਮਾਰ
Ad Position 24