ਸ੍ਰੀ ਗਊਸ਼ਾਲਾ ਵਿਖੇ ਅਨਕੁੱਟ ਦਾ ਪ੍ਰਸ਼ਾਦ ਵੰਡਿਆ
ਰਾਮਾਂ ਮੰਡੀ, 10 ਨਵੰਬਰ (ਤਰਸੇਮ ਸਿੰਗਲਾ)-ਹਰਾ ਚਾਰਾ ਸੇਵਾ ਸਮਿਤੀ ਰਾਮਾਂ ਮੰਡੀ ਵਲੋਂ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਸੇਵਾ ਭਾਵਨਾ ਨਾਲ ਸ਼ਰਧਾਲੂਆਂ ਨੂੰ ਅਨਕੁੱਟ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਹੀਰਾ ਪਾਠਕ ਰਾਹੀਂ ਗੋਵੰਸ਼ ਦੀ ਪੂਜਾ ਕਰਕੇ ਭੋਗ ਲਾਇਆ ਗਿਆ।
ਰਾਮਾਂ ਮੰਡੀ, 10 ਨਵੰਬਰ (ਤਰਸੇਮ ਸਿੰਗਲਾ)-ਹਰਾ ਚਾਰਾ ਸੇਵਾ ਸਮਿਤੀ ਰਾਮਾਂ ਮੰਡੀ ਵਲੋਂ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਸੇਵਾ ਭਾਵਨਾ ਨਾਲ ਸ਼ਰਧਾਲੂਆਂ ਨੂੰ ਅਨਕੁੱਟ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਹੀਰਾ ਪਾਠਕ ਰਾਹੀਂ ਗੋਵੰਸ਼ ਦੀ ਪੂਜਾ ਕਰਕੇ ਭੋਗ ਲਾਇਆ ਗਿਆ। ਪ੍ਰਸ਼ਾਦ ਵੰਡਣ ਮੌਕੇ ਹਰਾ ਚਾਰਾ ਸੇਵਾ ਸਮਿਤੀ ਦੇ ਪ੍ਰਧਾਨ: ਡਾ. ਜੈਨ, ਖ਼ਜ਼ਾਨਚੀ ਸੁਰਿੰਦਰ ਸ਼ਿੰਦਾ, ਸਕੱਤਰ ਸ਼ਿਵਜੀ ਰਾਮ ਬੰਗੀ, ਮੁੱਖ ਮੀਤ ਪ੍ਰਧਾਨ ਪ੍ਰਦੀਪ ਕੁਮਾਰ, ਮੈਂਬਰ ਸ਼ਿੰਟੂ ਲਹਿਰੀ, ਭੋਲਾ ਲਹਿਰੀ, ਜੈਕੀ ਮਹਾਸ਼ਾ, ਸੁਰਿੰਦਰ ਮਲਕਾਣਾ, ਪ੍ਰਵੀਨ ਕਾਂਸਲ, ਸੰਜੂ ਮਿੱਤਲ, ਮੋਹਨੀ ਬੰਗੀ, ਬਿੱਟੂ, ਪੰਕਜ, ਜੱਗਾ, ਜੈਕੀ ਅਤੇ ਅਭਿਸ਼ੇਕ ਸੀ.ਏ. ਹਾਜ਼ਰ ਰਹੇ।