11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਹਰ ਮਨੁੱਖ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਸ਼ੇ ਤਿਆਗਣ ਲਈ ਲੋਕਾਂ ਨੂੰ ਕਰਨ ਜਾਗਰੂਕ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 03-06-2025
ਮਮਦੋਟ, 2 ਜੂਨ (ਸੁਖਦੇਵ ਸਿੰਘ ਸੰਗਮ)-ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਦਿਹਾੜੇ 'ਤੇ ਸਬ ਸੈਂਟਰ ਲੱਖਾ ਹਾਜੀ ਅਧੀਨ ਪੈਂਦੇ ਪਿੰਡ ਸੁੰਦਰ ਸਿੰਘ ਵਾਲਾ ਵਿਖੇ ਇਕ ਸੈਮੀਨਾਰ ਲਗਾ ਕੇ ਤੰਬਾਕੂ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾਕਟਰ ਰਾਜੂ ਚੌਹਾਨ ਐੱਸ.ਐਮ.ਓ ਮਮਦੋਟ ਦੇ ਹੁਕਮਾਂ 'ਤੇ ਲੱਗੇ ਇਸ ਸੈਮੀਨਾਰ ਵਿਚ ਪਹੁੰਚੇ ਲੋਕਾਂ ਨੂੰ ਅਮਰਜੀਤ ਸਿੰਘ ਨੇ ਕਿਹਾ ਕਿ ਖ਼ੁਸ਼ਹਾਲੀ ਵਜੋਂ ਜਾਣੇ ਜਾਂਦੇ ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਨਸ਼ਿਆਂ ਨੇ ਐਸਾ ਪੈਰ ਪਸਾਰਿਆ ਹੈ ਕਿ ਲੋਕਾਂ ਨੂੰ ਨਸ਼ਿਆਂ ਨੇ ਆਪਣੀ ਲਪੇਟ ਵਿਚ ਲੈ ਰੱਖਿਆ ਹੈ | ਉਨ੍ਹਾਂ ਕਿਹਾ ਕਿ ਤੰਬਾਕੂ ਨਸ਼ਿਆਂ ਦੇ ਰਸਤੇ ਨੂੰ ਜਾਣ ਵਾਲਾ ਪਹਿਲਾ ਨਸ਼ਾ ਹੈ, ਜਿਸ ਨੂੰ ਸ਼ੌਂਕ ਵਜੋਂ ਵਰਤਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ | ਉਨ੍ਹਾਂ ਕਿਹਾ ਕਿ ਮਨੁੱਖ ਵਿਚ ਮੂੰਹ ਦੇ ਕੈਂਸਰ ਦਾ ਵੱਡਾ ਕਾਰਨ ਤੰਬਾਕੂ ਦਾ ਸੇਵਨ ਕਰਨਾ ਹੈ | ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਜ਼ਰੂਰੀ ਨਸ਼ਿਆਂ ਦਾ ਖ਼ਾਤਮਾ ਕਰਨਾ ਹੈ, ਉਨ੍ਹਾਂ ਜ਼ਰੂਰੀ ਤੰਬਾਕੂ ਨੋਸ਼ੀ ਨੂੰ ਰੋਕਣਾ ਹੈ, ਕਿਉਂਕਿ ਤੰਬਾਕੂ ਦੀ ਵਰਤੋਂ ਵਿਅਕਤੀ ਸਾਰੇ ਦਿਨ ਵਿਚ ਅਨੇਕਾਂ ਵਾਰ ਕਰ ਜਾਂਦੇ ਹਨ ਅਤੇ ਇਸ ਦੀ ਵਰਤੋਂ ਸ਼ਰੇਆਮ ਜਨਤਕ ਥਾਵਾਂ 'ਤੇ ਵੀ ਅਕਸਰ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਤੰਬਾਕੂ ਦਾ ਨਸ਼ਾ ਕਰਨਾ ਭਾਵੇਂ ਬਹੁਤ ਆਸਾਨ ਲੱਗਦਾ ਹੈ ਪ੍ਰੰਤੂ ਇਸ ਨਾਲ ਫੈਲਣ ਵਾਲੀਆਂ ਭੈੜੀਆਂ ਬਿਮਾਰੀਆਂ ਜਿਵੇਂ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਗੈਰ ਸੰਚਾਰੀ ਰੋਗਾਂ ਆਦਿ ਦੀ ਗਿ੍ਫ਼ਤ ਵਿਚ ਆਉਣ ਬਾਅਦ ਮਨੁੱਖ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਕਰਨ ਤੋਂ ਬਚਣਾ ਚਾਹੀਦਾ ਹੈ | ਇਸ ਮੌਕੇ ਜਸਵਿੰਦਰ ਕੌਰ, ਛਿੰਦਰਪਾਲ ਕੌਰ ਆਸ਼ਾ ਵਰਕਰ, ਲੱਛਮੀ ਬਾਈ ਆਸ਼ਾ ਫੈਸੀਲੀਟੇਟਰ, ਦੋਲਤ ਰਾਮ ਪੰਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ '84 ਦੇ ਘੱਲੂਘਾਰੇ ਨੂੰ ਸਮਰਪਿਤ ਸੰਗਤਾਂ ਵਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਕੀਤਾ ਜਾਪ ਚੜ੍ਹਦੀ ਕਲਾ ਗ੍ਰਾਮ ਸਭਾ ਦੇ... ਅਗਲੀ ਖ਼ਬਰ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਸਮਰ ਕੈਂਪ ਲਗਾਇਆ
Ad Position 24