25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਿ੍ਗੇਡੀਅਰ ਬਿਕਰਮ ਸਿੰਘ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਕਰਵਾਇਆ ਵਿੱਦਿਅਕ ਟੂਰ

Ad Position 21
No active advertisement
ਅਜੀਤ ਡੈਸਕ 05-06-2025
ਫ਼ਿਰੋਜ਼ਪੁਰ, 4 ਜੂਨ (ਰਾਕੇਸ਼ ਚਾਵਲਾ)-ਵਿੱਦਿਅਕ ਉਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਵਜੋਂ ਫ਼ਿਰੋਜ਼ਪੁਰ ਕੈਂਟ ਬੋਰਡ ਦੇ ਪ੍ਰੈਜ਼ੀਡੈਂਟ ਬਿ੍ਗੇਡੀਅਰ ਬਿਕਰਮ ਸਿੰਘ ਨੇ ਕੈਂਟ ਬੋਰਡ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ | ਇਸ ਮੌਕੇ ਕੈਂਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੋਨਸ ਵਿਕਾਸ ਆਈ.ਡੀ.ਈ.ਐੱਸ ਅਤੇ ਦਫ਼ਤਰ ਸੁਪਰਡੈਂਟ ਮਨਜੀਤ ਸਿੰਘ ਹੀਰਾ ਵੀ ਮੌਜੂਦ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ 'ਤੇ ਪੁਰਸਕਾਰਾਂ ਤੋਂ ਇਲਾਵਾ ਬਿ੍ਗੇਡੀਅਰ ਬਿਕਰਮ ਸਿੰਘ ਨੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਮਨੋਰੰਜਨ ਅਤੇ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ ਅਤੇ ਤਲਵੰਡੀ ਭਾਈ ਵਿਚ ਫਨ ਆਈਸਲੈਂਡ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥੀਆਂ ਨੇ ਠੰਢੇ ਪਾਣੀ ਵਿਚ ਨਹਾਉਣ ਸਮੇਤ ਤਾਜ਼ਗੀ ਭਰੀਆਂ ਗਤੀਵਿਧੀਆਂ ਦਾ ਆਨੰਦ ਮਾਣਿਆ | ਜੋ ਕਿ ਗਰਮੀਆਂ ਦੇ ਅਤਿਅੰਤ ਤਾਪਮਾਨ ਦੌਰਾਨ ਇਕ ਆਰਾਮਦਾਇਕ ਮਨੋਰੰਜਨ ਸਾਬਤ ਹੋਇਆ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਮੌਕੇ 'ਤੇ ਬਹੁਤ ਵਧੀਆ ਸਮਾਂ ਬਿਤਾਇਆ ਜੋ ਕਿ ਉਨ੍ਹਾਂ ਲਈ ਯਾਦਗਾਰੀ ਸੀ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਿ੍ਗੇਡੀਅਰ ਬਿਕਰਮ ਸਿੰਘ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੋਨਸ ਵਿਕਾਸ ਦੀ ਇਸ ਪਹਿਲਕਦਮੀ ਅਤੇ ਯਾਦਗਾਰੀ ਅਨੁਭਵ ਲਈ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਨੇ ਭਵਿੱਖ ਵਿਚ ਅਜਿਹੇ ਹੋਰ ਦੌਰਿਆਂ ਦੀ ਉਮੀਦ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅੰਗਰੇਜ਼ ਸਿੰਘ ਮਨਸੂਰਦੇਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਅਗਲੀ ਖ਼ਬਰ ਜਨਰਲ ਵਰਗ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕਰੇ ਸਰਕਾਰ
Ad Position 24