ਮੁੱਦਕੀ, 4 ਜੂਨ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਬਾਘਾ ਪੁਰਾਣਾ ਰੋਡ 'ਤੇ ਕਰੀਬ 4 ਮਹੀਨੇ ਪਹਿਲਾਂ ਇਕ ਵੱਡਾ ਟੋਇਆ ਪੁੱਟਿਆ ਗਿਆ ਸੀ, ਜਿਸ ਵਿਚ ਕੂੜਾ ਕਰਕਟ ਹੋਣ ਕਾਰਨ ਸਫ਼ਾਈ ਮੁਹਿੰਮ ਨੂੰ ਮੂੰਹ ਚਿੜਾ ਰਿਹਾ ਹੈ, ਨੂੰ ਬੰਦ ਕਰਨ ਵੱਲ ਅਜੇ ਤੱਕ ਕਿਸੇ ਧਿਆਨ ਨਹੀਂ ਦਿੱਤਾ | ਇੰਝ ਲੱਗਦਾ ਜਿਵੇਂ ਨਗਰ ਪੰਚਾਇਤ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੋਵੇ | ਇਸ ਮੌਕੇ ਗੱਲਬਾਤ ਕਰਦਿਆਂ ਨਰਿੰਦਰ ਕੁਮਾਰ ਨਿੰਦੀ ਮਨਚੰਦਾ ਆਦਿ ਨੇ ਦੱਸਿਆ ਕਿ ਸ਼ਹੀਦ ਗੰਜ ਚੌਂਕ ਤੋਂ ਬਾਘਾ ਪੁਰਾਣਾ ਰੋਡ ਨੂੰ ਮੁੜਦੇ ਸਾਰ ਹੀ ਨਗਰ ਪੰਚਾਇਤ ਦੇ ਕਰਮਚਾਰੀਆਂ ਵਲੋਂ ਕਰੀਬ 4 ਮਹੀਨੇ ਪਹਿਲਾਂ ਇਕ ਵੱਡਾ ਟੋਇਆ ਪੁੱਟਿਆ ਗਿਆ ਸੀ, ਜਿਸ ਨੂੰ ਵਿਭਾਗ ਵਲੋਂ ਅਜੇ ਤੱਕ ਬੰਦ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਟੋਏ ਵਿਚ ਗੰਦਗੀ ਪੈਦਾ ਹੋ ਰਹੀ ਹੈ ਅਤੇ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਮੰਡਰਾ ਰਿਹਾ ਹੈ | ਸਥਾਨਕ ਵਾਸੀਆਂ ਨੇ ਕਿਹਾ ਕਿ ਇਹ ਟੋਇਆ ਸੜਕ ਨੇ ਬਿਲਕੁਲ ਨਾਲ ਹੋਣ ਕਾਰਨ ਕਦੇ ਵੀ ਕੋਈ ਵਹੀਕਲ ਇਸ ਟੋਏ ਵਿਚ ਡਿੱਗਣ ਨਾਲ ਹਾਦਸਾਗ੍ਰਸਤ ਹੋ ਸਕਦਾ ਹੈ | ਇਸ ਲਈ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਵਿਭਾਗ ਕੋਲੋਂ ਮੰਗ ਕੀਤੀ ਕਿ ਇਸ ਟੋਏ ਨੂੰ ਜਲਦ ਤੋਂ ਜਲਦ ਬੰਦ ਕਰਵਾਇਆ ਜਾਵੇ ਤਾਂ ਜੋ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ |