ਜ਼ੀਰਾ, 29 ਅਗਸਤ (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਕੀਤੇ ਗਏ ਤਬਾਦਲਿਆਂ ਅਧੀਨ ਸਬ ਡਵੀਜ਼ਨ ਜ਼ੀਰਾ ਦੇ ਨਵ-ਨਿਯੁਕਤ ਐੱਸ.ਡੀ.ਐਮ ਅਰਵਿੰਦਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਸਬ ਡਵੀਜ਼ਨ ਤਰਨ ਤਾਰਨ ਵਿਖੇ ਤਾਇਨਾਤ ਸਨ | ਜ਼ੀਰਾ ਦਫ਼ਤਰ ਵਿਖੇ ਚਾਰਜ ਸੰਭਾਲਣ ਮੌਕੇ ਤਹਿਸੀਲਦਾਰ ਸਤਵਿੰਦਰ ਸਿੰਘ, ਨਾਇਬ ਤਹਿਸੀਲਦਾਰ ਰਾਜ ਕੁਮਾਰ ਚੱਡਾ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਹਰਪਾਲ ਸਿੰਘ ਦਰਗਣ ਪ੍ਰਧਾਨ ਰੋਟਰੀ ਕਲੱਬ ਜ਼ੀਰਾ ਤੇ ਪੈ੍ਰੱਸ ਕਲੱਬ ਦੇ ਨੁਮਾਇੰਦੇ ਮਹਿੰਦਰ ਪਾਲ ਗਰੋਵਰ, ਪ੍ਰਤਾਪ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਦਾ ਵੱਡਾ ਹਿੱਸਾ ਜੋ ਸਤਲੁਜ ਦਰਿਆ ਦੀ ਮਾਰ ਕਾਰਨ ਹੜ੍ਹਾਂ ਹੇਠ ਆਇਆ ਹੋਇਆ, ਉੱਥੋਂ ਦੇ ਲੋਕਾਂ ਦੀ ਸੰਭਵ ਮਦਦ ਕਰਨਾ ਉਨ੍ਹਾਂ ਦੀ ਪ੍ਰਮੁੱਖਤਾ ਹੋਵੇਗੀ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨੂੰ ਜੀ ਆਇਆਂ ਕਹਿਣ ਵਾਲਿਆਂ 'ਚ ਐੱਸ.ਡੀ.ਐਮ ਦਫ਼ਤਰ ਦੇ ਸੁਪਰਡੰਟ ਜੁਗਰਾਜ ਸਿੰਘ ਸੰਘੇੜਾ, ਸੰਦੀਪ ਕੁਮਾਰ ਗੋਇਲ ਸੀਨੀਅਰ ਸਹਾਇਕ, ਰੋਬਿਨ ਸਚਦੇਵਾ, ਅਨਮੋਲ ਸਚਦੇਵਾ, ਗੁਰਜੀਤ ਸਿੰਘ ਰੀਡਰ, ਸੁਖਵਿੰਦਰ ਸਿੰਘ ਸੁੱਖੀ, ਸਤਪਾਲ, ਗੀਤਾ ਸਟੈਨੋ, ਪਰਮਜੀਤ ਸਿੰਘ, ਜਰਮਲ ਸਿੰਘ ਨੂਰਪੁਰ, ਤਰਸੇਮ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਢੰਡ, ਹਰਪਾਲ ਸਿੰਘ ਦਰਗਣ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਮਹਿੰਦਰ ਪਾਲ ਗਰੋਵਰ ਆਦਿ ਸ਼ਾਮਿਲ ਸਨ |