29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰੈਸਕਿਊ ਦੌਰਾਨ ਫ਼ੌਜ ਦੀ ਕਿਸ਼ਤੀ ਪਲਟੀ, ਮਹਿਲਾਵਾਂ ਸਮੇਤ 10 ਦੇ ਕਰੀਬ ਲੋਕ ਸਨ ਸਵਾਰ

Ad Position 21
No active advertisement
ਅਜੀਤ ਡੈਸਕ 30-08-2025
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ ਵਿਚ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਵਿਚੋਂ ਲੋਕਾਂ ਨੂੰ ਘਰਾਂ 'ਚੋਂ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫ਼ੌਜ ਪੂਰੀ ਤਨਦੇਹੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਵਿਚ ਲੱਗੀ ਹੈ | ਇਸ ਦੌਰਾਨ ਜਦੋਂ ਫਿਰੋਜ਼ਪੁਰ ਦੇ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਫ਼ੌਜ ਵਲੋਂ ਹੜ੍ਹ ਵਿਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ਉੱਤੇ ਲਿਆਂਦਾ ਜਾ ਰਿਹਾ ਸੀ ਤਾਂ ਇਸ ਦੌਰਾਨ ਕਿਸ਼ਤੀ ਵਿਚ ਤੈਅ ਗਿਣਤੀ ਤੋਂ ਵੱਧ ਲੋਕ ਸਵਾਰ ਹੋ ਗਏ ਅਤੇ ਇਹ ਕਿਸ਼ਤੀ ਅਚਾਨਕ ਪਲਟ ਗਈ | ਕਿਸ਼ਤੀ ਵਿਚ ਮਹਿਲਾਵਾਂ 'ਤੇ ਬੱਚੇ ਵੀ ਸਵਾਰ ਸਨ | ਕਿਸ਼ਤੀ ਨੂੰ ਪਲਟਦਾ ਦੇਖ ਦੂਰ ਬੈਕ-ਅਪ 'ਤੇ ਖੜ੍ਹੇ ਫ਼ੌਜੀ ਜਵਾਨ ਮਦਦ ਲਈ ਦੌੜੇ ਅਤੇ ਲੋਕਾਂ ਦੀ ਜਾਨ ਬਚਾਈ | ਮਹਿਲਾਵਾਂ, ਬੱਚਿਆਂ ਸਮੇਤ ਲੋਕਾਂ ਨੂੰ ਪਾਣੀ ਵਿਚੋਂ ਸੁਰੱਖਿਅਤ ਬਾਹਰ ਕੱਢਿਆ | ਇਸ ਦੌਰਾਨ ਲੋਕਾਂ ਦਾ ਸਮਾਨ ਵੀ ਪਾਣੀ ਵਿਚ ਰੁੜ੍ਹ ਗਿਆ | ਇਸ ਦੌਰਾਨ ਫ਼ੌਜ ਦੇ ਜਵਾਨਾਂ ਨੂੰ ਪਾਣੀ ਵਿਚ ਕੁੱਝ ਬੱਚਿਆਂ ਦੇ ਰੁੜ੍ਹਨ ਦਾ ਭੁਲੇਖਾ ਪੈਣ 'ਤੇ ਫ਼ੌਜ ਦੇ ਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪਾਣੀ ਵਿਚ ਛਾਲਾਂ ਮਾਰੀਆਂ ਅਤੇ ਕਾਫ਼ੀ ਦੂਰ ਤੱਕ ਤੈਰ ਕੇ ਪਾਣੀ ਵਿਚ ਡਿੱਗਿਆ ਸਮਾਨ ਬਚਾਇਆ | ਗਨੀਮਤ ਇਹ ਰਹੀ ਕੀ ਕੋਈ ਵੱਡਾ ਹਾਸਾ ਨਹੀਂ ਵਾਪਰਿਆ ਅਤੇ ਸੈਨਾ ਦੇ ਜਵਾਨਾਂ ਦੀ ਮੁਸਤੈਦੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਕਿਸ਼ਤੀ ਵਿਚ ਸਵਾਰ ਲੋਕਾਂ ਨੇ ਕਿਹਾ ਕਿ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਅਤੇ ਕਿਸ਼ਤੀ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ | ਲੋਕਾਂ ਨੇ ਭਾਰਤੀ ਫ਼ੌਜ ਦੇ ਜਵਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਬਹਾਦਰੀ ਕਾਰਨ ਸਾਰੇ ਲੋਕ ਸੁਰੱਖਿਅਤ ਹਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਟੀਮ ਸੰਗਰੂਰ ਤੋਂ ਰਾਸ਼ਨ ਹੋਰ ਸਹਾਇਤਾ ਸਮੱਗਰੀ ਲੈ ਕੇ ਪਹੁੰਚੀ ਪਿੰਡ ਰੁਕਨੇ ਵਾਲਾ ਅਗਲੀ ਖ਼ਬਰ ਸੁਖਬੀਰ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
Ad Position 24