22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 31-08-2025
ਮੱਖੂ, 30 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਮਿਸਲ ਸਤਲੁਜ, ਸਾਂਝਾ ਮੋਰਚਾ ਜ਼ੀਰਾ ਵਲੋਂ ਨਜ਼ਦੀਕ ਬੰਗਾਲੀ ਵਾਲਾ ਪੁਲ ਨੈਸ਼ਨਲ ਹਾਈਵੇ 54 'ਤੇ ਸਥਿਤ ਜੇ. ਜੇ. ਸੰਧੂ ਢਾਬਾ (ਮੱਖੂ) 'ਤੇ ਲਗਾਏ ਰਾਹਤ ਕੈਂਪ 'ਤੇ ਅੱਜ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਆਗੂਆਂ ਦੇ ਨਾਲ ਰਾਹਤ ਸਮਗਰੀ ਲੈ ਕੇ ਪਹੁੰਚੇ | ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਿਆਵਾਂ 'ਚ ਆਏ ਹੜ੍ਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਮਕਾਨਾਂ, ਪਸ਼ੂਆਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਅਤੇ ਕਿਸਾਨ ਪ੍ਰਭਾਵਿਤ ਕਿਸਾਨਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਹੈ | ਅਸੀਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ ਹਾਂ ਤੇ ਜੋ ਵੀ ਇਨ੍ਹਾਂ ਵਾਸਤੇ ਮਦਦ ਹੋ ਸਕੀ ਅਸੀਂ ਜ਼ਰੂਰ ਕਰਾਂਗੇ | ਉਨ੍ਹਾਂ ਨੇ ਕਿਹਾ ਕਿ ਮੈਨੂੰ ਇਥੇ ਆ ਕੇ ਪਤਾ ਲੱਗਾ ਕਿ ਦਰਿਆ ਦੀ ਆਪਣੀ ਮਾਲਕੀ ਜ਼ਮੀਨ ਨਹੀਂ ਹੈ ਸਗੋਂ ਇਹ ਕਿਸਾਨਾਂ ਦੀਆਂ ਜ਼ਮੀਨਾਂ 'ਚ ਵਗਦਾ ਹੈ ਅਤੇ ਆਏ ਸਾਲ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰਕੇ ਜ਼ਮੀਨਾਂ ਵਿਚ ਰੇਤਾ ਪਾ ਜਾਂਦਾ ਹੈ | ਇਸ ਰੇਤਾ 'ਤੇ ਹੱਕ ਸਿਰਫ਼ ਕਿਸਾਨ ਦਾ ਹੋਣਾ ਚਾਹੀਦਾ ਹੈ ਕਿ ਨਾ ਕਿ ਰੇਤ ਮਾਫੀਆ ਦਾ | ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਇਸ ਵਾਰ ਆਪਣੀਆਂ ਜ਼ਮੀਨਾਂ 'ਚ ਪਈ ਰੇਤਾ ਆਪ ਚੁੱਕ ਕੇ ਵੇਚਣੀ ਅਤੇ ਆਪਣੇ ਘਾਟੇ ਵਾਧੇ ਪੂਰੇ ਕਰਨੇ ਜੇਕਰ ਸਰਕਾਰ ਤੁਹਾਡੇ 'ਤੇ ਕੋਈ ਪਰਚਾ ਕਰੇਗੀ ਤੇ ਅਸੀਂ ਤੁਹਾਡੇ ਨਾਲ ਖੜ੍ਹਾਂਗੇ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਦਰਿਆ ਏਰੀਏ ਵਿਚ ਆਉਣ ਵਾਲੀ ਸਾਰੀ ਜ਼ਮੀਨ ਰਿਕਵਰ ਕਰਕੇ ਇਸ ਨੂੰ ਨਹਿਰੀ ਰੂਪ ਦੇਵੇ ਤਾਂ ਜੋ ਕਿਸਾਨਾਂ ਹਰ ਵਾਰ ਬਰਬਾਦੀ ਹੋਣ ਤੋਂ ਬਚ ਸਕਣ | ਉਨ੍ਹਾਂ ਕਿਹਾ ਕਿ ਰਾਹਤ ਸਮਗਰੀ ਹੜ੍ਹ ਪੀੜਤਾਂ ਤੱਕ ਪਚਾਉਣਾ ਸਰਕਾਰ ਦਾ ਕੰਮ ਹੈ ਪਰ ਸਮਾਜ ਸੇਵੀ ਸੰਸਥਾ ਇਸ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੱਕੀ ਹੋਈ ਹੈ ਪਰ ਜਦ ਉਹ ਆਪਣੀਆਂ ਟਰਾਲੀਆਂ ਟਰੈਕਟਰਾਂ 'ਤੇ ਹੜ੍ਹ ਪੀੜਤਾਂ ਲਈ ਰਾਜ ਸਮਗਰੀ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੇ ਨਾਜਾਇਜ਼ ਚਲਾਨ ਕੱਟੇ ਜਾਂਦੇ ਹਨ | ਸਰਕਾਰ ਵਲੋਂ ਇਹ ਕਾਰਵਾਈ ਮੰਦਭਾਗੀ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਚੇਅਰਮੈਨ ਬਲਦੇਵ ਸਿੰਘ ਮਾਹਮੂ ਜੋਈਆ, ਕਰਨੈਲ ਸਿੰਘ ਭਾਬੜਾ, ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਅਜੇਪਾਲ ਸਿੰਘ ਬਰਾੜ ਸੂਬਾ ਪ੍ਰਧਾਨ ਸਤਲੁਜ ਮਿਸਲ, ਦਵਿੰਦਰ ਸਿੰਘ ਸੇਖੋ, ਗੁਰਬੀਰ ਸਿੰਘ ਬੱਬੂ, ਹਰਦੀਪ ਸਿੰਘ ਡੋਡ, ਰਮਨ ਬਰਾੜ ਸਾਂਝਾ ਮੋਰਚਾ ਜ਼ੀਰਾ, ਗੁਰਚਰਨ ਸਿੰਘ ਪੀਰ ਮੁਹੰਮਦ, ਡਾ. ਕਾਰਜ ਸਿੰਘ ਪੀਰ ਮੁਹੰਮਦ ਆਦਿ
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤਾਂ ਲਈ ਯਤਨਸ਼ੀਲ-ਰੌਸ਼ਨ ਲਾਲ ਮਨਚੰਦਾ ਐਮ. ਸੀ. ਅਗਲੀ ਖ਼ਬਰ ਇਕ ਕਿੱਲੋ ਹੈਰੋਇਨ ਅਤੇ ਕਾਰ ਸਮੇਤ 2 ਦੋਸ਼ੀ ਕਾਬੂ
Ad Position 24