22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 31-08-2025
ਜ਼ੀਰਾ, 30 ਅਗਸਤ (ਪ੍ਰਤਾਪ ਸਿੰਘ ਹੀਰਾ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਜ਼ੀਰਾ ਦੀ ਮੀਟਿੰਗ ਸਾਥੀ ਲਖਵੀਰ ਸਿੰਘ ਸੁੱਖੇਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਡਵੀਜ਼ਨ ਜ਼ੀਰਾ ਦੀ ਨਵੀਂ ਚੋਣ ਬਾਰੇ ਵਿਚਾਰ ਵਟਾਂਦਰਾ ਹੋਇਆ | ਇਸ ਤੋਂ ਇਲਾਵਾ ਪਿਛਲੇ ਦਿਨੀਂ ਜੋ ਸੰਘਰਸ਼ ਪਾਵਰਕਾਮ ਮੈਨੇਜਮੈਂਟ ਤੇ ਰਾਜ ਸਰਕਾਰ ਵਿਰੁੱਧ ਲੜਿਆ ਸੀ, ਉਸ ਦਾ ਰੀਵਿਊ ਕੀਤਾ ਗਿਆ | ਆਗੂਆਂ ਨੇ ਅੱਗੇ ਕਿਹਾ ਕਿ ਜੋ ਮੰਨੀਆਂ ਮੰਗਾਂ ਹਨ, ਉਸ ਨੂੰ ਲਾਗੂ ਕਰਵਾਉਣ ਲਈ ਦਬਾਅ ਬਣਾ ਕੇ ਰੱਖਣਾ ਪਊ | ਜ਼ੋਨ ਆਗੂ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਰਾਜ ਤੇ ਕੇਂਦਰ ਸਰਕਾਰ ਜਨਤਕ ਅਦਾਰਿਆਂ ਨੂੰ ਅਡਾਨੀਆਂ, ਅੰਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪਣ 'ਤੇ ਤੁਲੀ ਹੋਈ ਹੈ, ਜਿਸ 'ਤੇ ਤਿੱਖੀ ਨਜ਼ਰ ਰੱਖਣੀ ਪਵੇਗੀ | ਇਸ ਮੌਕੇ ਲਖਵੀਰ ਸਿੰਘ ਸੁੱਖੇਵਾਲਾ, ਬਲਕਾਰ ਸਿੰਘ ਭੁੱਲਰ, ਡਵੀਜ਼ਨ ਸਕੱਤਰ ਸਵਰਨ ਸਿੰਘ ਮੱਲਾਂਵਾਲਾ, ਗੁਰਵਿੰਦਰ ਸਿੰਘ, ਸਰਵਨ ਸਿੰਘ ਜੇ.ਈ., ਗੁਰਦੇਵ ਸਿੰਘ ਮੱਖੂ, ਹਰਪ੍ਰੀਤ ਸਿੰਘ ਪੁਰਬਾ ਮੱਖੂ, ਮੋਹਨ ਸਿੰਘ ਗਾਦੜੀ ਵਾਲਾ, ਗੁਰਦੀਪ ਸਿੰਘ ਐੱਸ.ਐੱਸ.ਏ., ਭੁਪਿੰਦਰ ਸਿੰਘ ਪ੍ਰਧਾਨ ਤਲਵੰਡੀ, ਮਨਿੰਦਰ ਸਿੰਘ ਸੁੱਖੇਵਾਲਾ, ਮਨਦੀਪ ਕੁਮਾਰ ਜ਼ੀਰਾ, ਮਨਪ੍ਰੀਤ ਸਿੰਘ, ਜਗਦੀਸ਼ ਸਿੰਘ ਤਲਵੰਡੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਫੈਸੀਲਿਟੇਟੇਰਜ਼ ਵਲੋਂ ਰੋਸ ਧਰਨਾ ਜਾਰੀ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕੀਤਾ ਦੌਰਾ
Ad Position 24