21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤਾਂ ਦੀ ਮਦਦ 'ਤੇ ਡਟੀ ਪਿੰਡ ਖੁੰਦਰ ਉਤਾੜ ਦੀ ਨੌਜਵਾਨ ਸਭਾ

Ad Position 21
No active advertisement
ਅਜੀਤ ਡੈਸਕ 31-08-2025
ਮਮਦੋਟ, 30 ਅਗਸਤ(ਰਾਜਿੰਦਰ ਸਿੰਘ ਹਾਂਡਾ)-ਸਰਹੱਦੀ ਅਤੇ ਦਰਿਆਈ ਖੇਤਰ ਵਿਚ ਹੜ੍ਹਾਂ ਕਾਰਨ ਘਰਾਂ ਅੰਦਰ ਪਾਣੀ ਭਰ ਜਾਣ ਕਾਰਨ ਬਣੇ ਮੁਸ਼ਕਿਲ ਹਾਲਤਾਂ ਦੇ ਚੱਲਦਿਆਂ ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਕੇ ਕਈ ਬੰਨ੍ਹਾਂ ਅਤੇ ਨਹਿਰਾਂ ਦੇ ਕਿਨਾਰਿਆਂ 'ਤੇ ਕਈ ਪ੍ਰਸ਼ਾਸਨ ਵਲੋਂ ਬਣਾਏ ਆਰਜ਼ੀ ਕੈਂਪਾਂ ਵਿਚ ਦਿਨ ਕੱਟਣ ਲਈ ਮਜਬੂਰ ਹਨ | ਪਿੰਡ ਬਾਰੇ ਵਿਖੇ ਬਣਾਏ ਆਰਜ਼ੀ ਕੈਂਪ ਵਿਚ ਠਹਿਰਾਏ ਗਏ ਹੜ੍ਹ ਪੀੜਤਾਂ ਲਈ ਪਿੰਡ ਖੁੰਦਰ ਉਤਾੜ ਦੀ ਨੌਜਵਾਨ ਸਭਾ ਲੰਗਰ ਲੈ ਕੇ ਗਈ ਅਤੇ ਉੱਥੇ ਹੀ ਡਟ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਹਰੇਕ ਮੁਸ਼ਕਿਲ ਘੜੀ ਵਿਚ ਅਤੇ ਹਰੇਕ ਤਰ੍ਹਾਂ ਦੇ ਸਮਾਜਸੇਵੀ ਕੰਮਾਂ ਵਿਚ ਇਹ ਨੌਜਵਾਨ ਸਭਾ ਮੋਹਰੀ ਭੂਮਿਕਾ ਨਿਭਾਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸਿੱਧ ਪੀਠ ਮਾਤਾ ਵੈਸ਼ਨੋ ਦੇਵੀ ਮੰਦਰ ਵਲੋਂ ਹੜ੍ਹ ਪੀੜਤਾਂ 'ਚ ਵਰਤਾਇਆ ਲੰਗਰ ਅਗਲੀ ਖ਼ਬਰ ਫ਼ੈਕਟਰੀ 'ਚ ਡਿਸਪੈਚ ਦਾ ਕੰਮ ਕਰਨ ਵਾਲੇ ਤਿੰਨ ਵਰਕਰਾਂ ਨੇ ਲਗਾਇਆ ਮਾਲਕ ਨੂੰ ਲੱਖਾਂ ਦਾ ਚੂਨਾ
Ad Position 24