14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਫਿਰੋਜ਼ਪੁਰ ਸ਼ਹਿਰ ਦੇ ਨੌਜਵਾਨਾਂ ਵਲੋਂ ਪਿੰਡ ਬਾਰੇ ਕੇ ਵਿਚ ਹੜ੍ਹ ਪੀੜਤਾਂ ਲਈ ਸੁੱਕੇ ਰਾਸ਼ਨ ਦੀ ਸੇਵਾ

Ad Position 21
No active advertisement
ਅਜੀਤ ਡੈਸਕ 01-09-2025
ਫਿਰੋਜ਼ਪੁਰ, 31 ਅਗਸਤ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੇ ਸੇਵਾ-ਭਾਵੀ ਨੌਜਵਾਨਾਂ ਨੇ ਮਨੁੱਖਤਾ ਦਾ ਫ਼ਰਜ਼ ਨਿਭਾਉਂਦੇ ਹੋਏ ਪਿੰਡ ਬਾਰੇ ਕੇ ਵਿਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਸੁੱਕੇ ਰਾਸ਼ਨ ਦੀ ਵੰਡ ਕੀਤੀ | ਨੌਜਵਾਨਾਂ ਵਲੋਂ ਆਪਣੇ ਪੱਖੋਂ ਆਟਾ, ਚੌਲ, ਦਾਲਾਂ, ਖੰਡ ਤੇ ਹੋਰ ਜ਼ਰੂਰੀ ਸਮਾਨ ਇਕੱਠਾ ਕਰਕੇ ਪੈਕ ਤਿਆਰ ਕੀਤੇ ਗਏ ਤੇ ਵਾਹਨਾਂ ਰਾਹੀਂ ਪਿੰਡ ਤੱਕ ਪਹੁੰਚਾ ਕੇ ਸਿੱਧੇ ਪੀੜਤ ਪਰਿਵਾਰਾਂ ਦੇ ਹੱਥਾਂ ਵਿਚ ਸੌਂਪੇ ਗਏ | ਹੜ੍ਹ ਕਾਰਨ ਪਿੰਡ ਦੇ ਕਈ ਪਰਿਵਾਰ ਘਰਾਂ ਵਿਚ ਫਸੇ ਹੋਏ ਹਨ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀ ਕਰਨ ਲਈ ਸੰਘਰਸ਼ ਕਰ ਰਹੇ ਹਨ | ਸੁਤੰਤਰ ਚੌਹਾਨ, ਸਰਗੁਨ ਚੌਹਾਨ, ਐਡਵੋਕੇਟ ਸੁਖਵਿੰਦਰ ਸਿੰਘ ਚੌਹਾਨ ਅਤੇ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਇਹ ਸੇਵਾ ਮਨੁੱਖਤਾ ਲਈ ਹੈ ਤੇ ਹਰ ਕੋਈ ਆਪਣੇ ਪੱਖੋਂ ਯੋਗਦਾਨ ਪਾਏ ਤਾਂ ਹੀ ਪੀੜਤਾਂ ਨੂੰ ਹੌਂਸਲਾ ਮਿਲ ਸਕਦਾ ਹੈ | ਉਨ੍ਹਾਂ ਨੇ ਅਪੀਲ ਕੀਤੀ ਕਿ ਜਦ ਤੱਕ ਹੜ੍ਹ ਪੀੜਤਾਂ ਦੀ ਸਥਿਤੀ ਸੁਧਰਦੀ ਨਹੀਂ, ਤਦ ਤੱਕ ਸਭ ਨੂੰ ਮਿਲ ਕੇ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ | ਸਰਗੁਨ ਚੌਹਾਨ ਨੇ ਦੱਸਿਆ ਕਿ ਇਹ ਸੇਵਾ ਅਗਲੇ ਸਮੇਂ ਤੱਕ ਵੀ ਜਾਰੀ ਰਹੇਗੀ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਘੱਟ ਕੀਤੀਆਂ ਜਾ ਸਕਣ | ਇਸ ਮਨੁੱਖਤਾ ਭਰੀ ਸੇਵਾ ਨਾਲ ਪੀੜਤਾਂ ਨੂੰ ਨਾ ਸਿਰਫ਼ ਰਾਹਤ ਮਿਲੀ ਹੈ ਸਗੋਂ ਉਨ੍ਹਾਂ ਦੇ ਚਿਹਰਿਆਂ 'ਤੇ ਉਮੀਦ ਦੀ ਰੌਸ਼ਨੀ ਵੀ ਵਾਪਸ ਆਈ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ 'ਚ ਪੰਜਾਬ ਸਰਕਾਰ ਬੁਰੀ ਤਰਾਂ ਫੇਲ੍ਹ-ਬਾਂਸਲ, ਜ਼ੀਰਾ ਅਗਲੀ ਖ਼ਬਰ ਟਰੱਕ ਯੂਨੀਅਨ ਤਪਾ ਦੇ ਸਾਬਕਾ ਪ੍ਰਧਾਨ ਤੇਜਿੰਦਰ ਢਿੱਲਵਾਂ ਸਮੇਤ ਚਾਰ 'ਤੇ ਮਾਮਲਾ ਦਰਜ
Ad Position 24