15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਇਲਾਕੇ ਦੀ ਸਭ ਤੋਂ ਵੱਡੀ ਫਿੱਡਾ ਡਰੇਨ ਦੇ ਕਲਾਲ ਬੂਟੀ ਤੇ ਘਾਹ-ਫੂਸ ਨਾਲ ਭਰੇ ਹੋਣ ਕਾਰਨ ਬਾਰਿਸ਼ਾਂ ਦੇ ਪਾਣੀ ਦਾ ਨਹੀਂ ਹੋ ਰਿਹਾ ਨਿਕਾਸ

Ad Position 21
No active advertisement
ਅਜੀਤ ਡੈਸਕ 02-09-2025
ਮਮਦੋਟ, 1 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵਿਧਾਨਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਬਾਰਸ਼ਾਂ ਦੇ ਪਾਣੀ ਦੇ ਨਿਕਾਸ ਲਈ ਬਣੇ ਰਾਜ ਦੇ ਸਾਰੇ ਨਿਕਾਸੀ ਨਾਲਿਆਂ (ਡਰੇਨਾਂ) ਦੀ ਸਫ਼ਾਈ ਹੋ ਗਈ ਹੈ ਜਾਂ ਹੋ ਰਹੀ ਹੈ | ਸਰਕਾਰ ਵਲੋਂ ਸਾਰੇ ਪ੍ਰਬੰਧ ਅਗਾਂਹ ਮੁਕੰਮਲ ਹਨ ਤੇ ਰਾਜ ਨੂੰ ਕਿਸੇ ਵੀ ਤਰ੍ਹਾਂ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪਰ ਜ਼ਮੀਨੀ ਹਕੀਕਤ ਮੰਤਰੀ ਸਾਹਿਬ ਦੇ ਬਿਆਨ ਨਾਲੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ | ਇਸ ਇਲਾਕੇ ਵਿਚੋਂ ਲੰਘਦੀ ਫਿੱਡਾ ਆਊਟ ਫਾਲ ਡਰੇਨ ਜੋ ਲੁਧਿਆਣੇ ਕੋਲੋਂ ਸ਼ੁਰੂ ਹੋ ਕੇ ਫ਼ਿਰੋਜ਼ਪੁਰ ਜ਼ਿਲੇ੍ਹ ਦੇ ਮਮਦੋਟ ਬਲਾਕ ਦੇ ਪਿੰਡ ਦੋਨਾ ਮੱਤੜ (ਗਜਨੀ ਵਾਲਾ) ਕੋਲ ਸਤਲੁਜ ਦਰਿਆ 'ਚ ਮੀਹਾਂ ਦਾ ਪਾਣੀ ਸੁੱਟਦੀ ਹੈ, ਇਸ ਵੱਡੀ ਡਰੇਨ 'ਚ ਲੁਧਿਆਣੇ ਤੋਂ ਲੈ ਕੇ ਜਿੱਥੇ ਕਈ ਛੋਟੀਆਂ-ਮੋਟੀਆਂ ਡਰੇਨਾਂ ਦਾ ਪਾਣੀ ਪਾਇਆ ਜਾਂਦਾ ਹੈ ਉੱਥੇ ਬਾਰਸ਼ਾਂ ਦੇ ਦਿਨਾਂ 'ਚ ਤਿੰਨ ਨਹਿਰਾਂ ਅਬੋਹਰ ਬਰਾਂਚ, ਮੇਨ ਬਰਾਂਚ ਤੇ ਲਾਧੂਕਾ ਨਹਿਰ ਦਾ ਵਾਧੂ ਪਾਣੀ ਵੀ ਪਾਇਆ ਜਾਂਦਾ ਹੈ, ਇਹ ਮੁੱਖ ਡਰੇਨ ਸਫ਼ਾਈ ਨਾ ਹੋਣ ਕਾਰਨ ਘਾਹ-ਫੂਸ ਤੇ ਕਲਾਲ ਬੂਟੀ ਨਾਲ ਪੂਰੀ ਤਰ੍ਹਾਂ ਭਰੀ ਪਈ ਹੈ | ਇਸ ਡਰੇਨ ਦੇ ਉਪਰੋਂ ਪਿੰਡ ਹਾਮਦ ਤੇ ਗੁਰਦੁਆਰਾ ਪ੍ਰਗਟ ਸਾਹਿਬ ਦੇ ਕੋਲੋਂ ਲਾਧੂਕਾ ਨਹਿਰ ਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਲੰਘਦੇ ਹਨ, ਜਿਨ੍ਹਾਂ ਦੇ ਹੇਠਾਂ ਫਿੱਡਾ ਆਊਟ ਫਾਲ ਡਰੇਨ ਦਾ ਪਾਣੀ ਲੰਘਾਉਣ ਲਈ ਸਾਈਫਨ ਬਣਿਆ ਹੋਇਆ ਹੈ, ਇਹ ਸਾਈਫਨ ਕਲਾਲ ਬੂਟੀ, ਘਾਹ-ਫੂਸ, ਵੱਡੀ ਵੱਡੀ ਡਿੱਬ ਅਤੇ ਨੜੂਆਂ ਨਾਲ ਭਰ ਕੇ ਬੰਦ ਹੋਇਆ ਪਿਆ ਹੈ | ਇਸ ਤਰ੍ਹਾਂ ਹੀ ਜਲਾਲਾਬਾਦ ਡਰੇਨ ਜੋ ਇਲਾਕੇ ਦੇ ਦਰਜਨਾਂ ਪਿੰਡਾਂ ਵਿਚੋਂ ਬਾਰਸ਼ ਦਾ ਪਾਣੀ ਲਿਜਾ ਕੇ ਪਿੰਡ ਅਲਫੂ ਕੇ ਦੇ ਕੋਲ ਫਿੱਡਾ ਆਊਟ ਫਾਲ ਡਰੇਨ ਵਿਚ ਪਾਉਂਦੀ ਹੈ, ਉਹ ਡਰੇਨ ਵੀ ਕਲਾਲ ਬੂਟੀ ਨਾਲ ਪੂਰੀ ਤਰ੍ਹਾਂ ਜਾਮ ਹੋਈ ਪਈ ਹੈ | ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਲਾਲਾਬਾਦ ਡਰੇਨ ਕਲਾਬ ਬੂਟੀ ਕਾਰਨ ਪਾਣੀ ਨਹੀਂ ਲਿਜਾ ਰਹੀ, ਜਿਸ ਕਾਰਨ ਫ਼ਸਲਾਂ 'ਚ ਪਾਣੀ ਖੜ੍ਹ ਜਾਣ ਕਾਰਨ ਕਿਸਾਨਾਂ ਨੂੰ ਫ਼ਸਲਾਂ ਖ਼ਰਾਬ ਹੋਣ ਦਾ ਡਰ ਸਤਾਅ ਰਿਹਾ ਹੈ | ਪਿੰਡ ਹਾਮਦ ਦੇ ਨੰਬਰਦਾਰ ਅਮਰੀਕ ਸਿੰਘ ਨੇ ਡਰੇਨਾਂ ਵਿਚ ਭਰੀ ਪਈ ਕਲਾਲ ਬੂਟੀ ਦਿਖਾਉਂਦਿਆਂ ਦੱਸਿਆਂ ਕਿ ਡਰੇਨਾਂ ਦੀ ਸਫ਼ਾਈ ਕਰਵਾਉਣ ਲਈ ਉਨ੍ਹਾਂ ਵਲੋ ਕਿਸਾਨ ਆਗੂਆਂ ਸਮੇਤ ਵਿਭਾਗ ਦੇ ਐਕਸੀਅਨ, ਐੱਸ.ਈ. ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਪਰ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਦੱਸਿਆਂ ਕਿ ਸ਼ਾਇਦ ਕਾਗ਼ਜ਼ਾਂ ਵਿਚ ਇਹਨਾਂ ਡਰੇਨਾਂ ਦੀ ਸਫ਼ਾਈ ਹੋ ਗਈ ਹੋਵੇ ਪਰ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਹੋਇਆ | ਇਲਾਕੇ ਦੇ ਕਿਸਾਨਾਂ ਨੇ ਸਾਰੇ ਨਿਕਾਸੀ ਨਾਲਿਆਂ ਦੀ ਤੁਰੰਤ ਸਫ਼ਾਈ ਕਰਵਾਉਣ ਅਤੇ ਸਫ਼ਾਈ ਲਈ ਆਉਂਦੇ ਫ਼ੰਡਾਂ ਦੀ ਜਾਂਚ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਿਨ-ਰਾਤ ਇਕ ਕਰ ਰਹੇ ਹਨ ਸ਼ਮਿੰਦਰ ਸਿੰਘ ਖਿੰਡਾ ਅਗਲੀ ਖ਼ਬਰ ਸਰਹੱਦੀ ਖੇਤਰ ਦੇ ਪਿੰਡਾਂ 'ਚ ਚੇਅਰਮੈਨ ਡਾ. ਥਿੰਦ ਤੇ ਸਾਥੀਆਂ ਨੇ ਵੰਡੀ ਰਾਹਤ ਸਮੱਗਰੀ
Ad Position 24