16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਜ਼ਿੰਦਗੀ ਦੁਬਾਰਾ ਲੀਹ 'ਤੇ ਲਿਆਉਣ ਲਈ ਹਰ ਮਦਦ ਕਰੇਗੀ ਭਾਕਿਯੂ ਲੱਖੋਵਾਲ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਖੋਸਾ ਦਲ ਸਿੰਘ, 2 ਸਤੰਬਰ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਡਾ. ਸਰਵਨ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ ਅਤੇ ਜਸਕਰਨ ਸਿੰਘ ਬਲਾਕ ਪ੍ਰਧਾਨ ਖੋਸਾ ਦਲ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਆਗੂ ਕਿਰਨਪਾਲ ਸਿੰਘ ਸੋਢੀ ਪੰਜਾਬ ਮੀਤ ਪ੍ਰਧਾਨ ਅਤੇ ਹਰਦਿਆਲ ਸਿੰਘ ਸਰਪੰਚ ਪੰਜਾਬ ਮੀਤ ਪ੍ਰਧਾਨ ਅਤੇ ਜ਼ਿਲ੍ਹੇ ਦੇ ਆਗੂ ਸੁਖਮੰਦਰ ਸਿੰਘ ਸੈਕਟਰੀ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਚਮਕੌਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਜਲੌਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਸਮੇਤ 300 ਦੇ ਕਰੀਬ ਕਿਸਾਨ ਹਾਜ਼ਰ ਹੋਏ | ਮੀਟਿੰਗ 'ਚ ਵੱਖ-ਵੱਖ ਕਿਸਾਨੀ ਮੁੱਦਿਆਂ 'ਤੇ ਵਿਚਾਰ ਕੀਤੀ ਗਈ | ਇਸ ਦੌਰਾਨ ਕਿਸਾਨ ਆਗੂਆਂ ਨੇ ਪੰਜਾਬ 'ਚ ਆਏ ਹੜ੍ਹਾਂ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਭਾਕਿਯੂ ਲੱਖੋਵਾਲ ਦੇ ਆਗੂ ਹਰ ਸੰਭਵ ਮਦਦ ਕਰਨਗੇ | ਇਸ ਸਬੰਧ 'ਚ ਪਿੰਡ-ਪਿੰਡ ਇਕਾਈਆਂ ਦਾ ਗਠਨ ਕਰਕੇ ਯੂਨੀਅਨ ਦਾ ਵਿਸਥਾਰ ਕੀਤਾ ਜਾਵੇਗਾ | ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਪਿੰਡਾਂ 'ਚ ਜਦੋਂ ਪਾਣੀ ਦਾ ਪੱਧਰ ਘੱਟ ਗਿਆ, ਉਦੋਂ ਦਰਿਆ ਵਿਚ ਜਾ ਕੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਦੀ ਫ਼ਸਲ ਬੀਜਣ ਅਤੇ ਜ਼ਮੀਨਾਂ ਬਣਾਉਣ 'ਚ ਮਦਦ ਕੀਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦੇਵੇ | ਇਸ ਮੌਕੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਬਲਾਕ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ ਮਿੰਨਟਾ, ਗੁਰਪਾਲ ਸਿੰਘ ਮਾਸਟਰ, ਰਤਨ ਸਿੰਘ, ਤਰਲੋਚਨ ਸਿੰਘ ਛੂਛਕ, ਅਵਤਾਰ ਸਿੰਘ ਛੂਛਕ, ਗੁਰਮੇਲ ਸਿੰਘ ਛੂਛਕ, ਬਲਤੇਜ ਸਿੰਘ ਛੂਛਕ, ਗੁਰਦਿਆਲ ਸਿੰਘ ਭਾਗੋ ਕੇ, ਜਸਵਿੰਦਰ ਸਿੰਘ ਛੂਛਕ, ਤਰਸੇਮ ਸਿੰਘ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਛੂਛਕ, ਸ਼ਿੰਗਾਰਾ ਸਿੰਘ ਪ੍ਰਧਾਨ ਛੂਛਕ, ਹਰਜੀਤ ਸਿੰਘ ਸਰਪੰਚ ਬੋੜਾਂ ਵਾਲੀ, ਗੁਰਪ੍ਰਤਾਪ ਸਿੰਘ ਮੀਤ ਪ੍ਰਧਾਨ, ਰਾਜਬੀਰ ਸਿੰਘ ਮੀਹਾਂ ਸਿੰਘ ਵਾਲਾ, ਸਤਨਾਮ ਸਿੰਘ ਮੀਹਾਂ ਸਿੰਘ ਵਾਲਾ, ਜਗਤਾਰ ਸਿੰਘ ਮੀਹਾਂ ਸਿੰਘ ਵਾਲਾ, ਜੋਗਾ ਸਿੰਘ ਪ੍ਰਧਾਨ ਕੋਹਾਲਾ, ਗਗਨਦੀਪ ਸਿੰਘ ਕੋਹਾਲਾ, ਗੁਰਮੇਲ ਸਿੰਘ ਕੋਹਾਲਾ, ਹਰਜੀਤ ਸਿੰਘ ਕੋਹਾਲਾ, ਸੁਰਜੀਤ ਸਿੰਘ ਅਲੀਪੁਰ, ਆਨੰਦ ਸਿੰਘ ਕੱਚਰ ਭੰਨ, ਗੁਰਭਾਗ ਸਿੰਘ ਕੱਚਰ ਭੰਨ, ਲਖਬੀਰ ਸਿੰਘ ਪ੍ਰਧਾਨ, ਸੁਖਚੈਨ ਸਿੰਘ ਕੱਚਰ ਭੰਨ, ਸਾਹਬ ਸਿੰਘ, ਤੀਰਥ ਸਿੰਘ ਧੰਨਾ ਸ਼ਹੀਦ, ਅਵਤਾਰ ਸਿੰਘ ਕੱਚਰ ਭੰਨ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਜਨੀਸ਼ ਦਹੀਯਾ ਵਲੋਂ ਭੇਜੀ ਗਈ ਮਮਦੋਟ ਖੇਤਰ 'ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
Ad Position 24