16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰੂ ਕਾਲੋਨੀ ਵਾਸੀਆਂ ਦਾ ਜਿਊਣਾ ਹੋਇਆ ਮੁਹਾਲ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਜ਼ੀਰਾ, 2 ਸਤੰਬਰ (ਪ੍ਰਤਾਪ ਸਿੰਘ ਹੀਰਾ)-ਸਥਾਨਕ ਜ਼ੀਰੇ ਦੀ ਮੱਖੂ ਰੋਡ 'ਤੇ ਸਥਿਤ ਗੁਰੂ ਕਾਲੋਨੀ, ਜੋ 25 ਸਾਲ ਪਹਿਲਾਂ ਬਣੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਕਾਲੋਨੀ ਵਿਚ ਕੁੱਝ ਗਲੀਆਂ ਅਜਿਹੀਆਂ ਹਨ, ਜੋ ਅਜੇ ਤੱਕ ਬਣੀਆਂ ਹੀ ਨਹੀਂ | ਕਾਲੋਨੀ ਵਾਸੀ ਗੁਰਪ੍ਰੀਤ ਸਿੰਘ, ਬਲਤੇਜ ਸਿੰਘ, ਮਾਸਟਰ ਨਵਤੇਜ ਸਿੰਘ, ਸਰਬਜੀਤ ਸਿੰਘ ਢਿੱਲੋਂ, ਇੰਦਰਜੀਤ ਸਿੰਘ ਧੰਜੂ ਐਡਵੋਕੇਟ, ਪਰਦੀਪ ਸਿੰਘ, ਮਾਸਟਰ ਪੇ੍ਰਮ ਸਿੰਘ, ਗੁਰਪਾਲ ਸਿੰਘ, ਭੋਲਾ ਡੀਲਰ, ਨਿਸ਼ਾਨ ਸਿੰਘ ਠੇਕੇਦਾਰ, ਡਾ. ਹਰਦੀਪ ਸਿੰਘ ਆਦਿ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਕਾਲੋਨੀਆਂ ਦੀਆਂ ਅੱਧੀਆਂ ਸੜਕਾਂ ਬਣ ਗਈਆਂ ਸਨ ਅਤੇ ਅੱਧਾ ਕੰਮ ਚੋਣ ਜ਼ਾਬਤਾ ਲੱਗਣ ਕਰਕੇ ਰੁਕ ਗਿਆ ਸੀ | ਇਸ ਤੋਂ ਬਾਅਦ ਸਰਕਾਰ ਬਦਲ ਗਈ ਅਤੇ ਵਿਕਾਸ ਦਾ ਕੰਮ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਗਲੀਆਂ ਕੱਚੀਆਂ ਹੋਣ ਕਰਕੇ ਜਦੋਂ ਵੀ ਬਾਰਸ਼ ਹੁੰਦੀ ਹੈ ਤਾਂ ਪਾਣੀ ਗਲੀ 'ਚ ਖੜ੍ਹ ਜਾਣ ਕਾਰਨ ਚਿੱਕੜ ਹੋ ਜਾਂਦਾ ਹੈ ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀ ਹੁੰਦੀ ਹੈ | ਖ਼ਾਸ ਕਰਕੇ ਸਕੂਲ ਆਉਣ-ਜਾਣ ਵਾਲੇ ਬੱਚੇ ਅਕਸਰ ਹੀ ਇਨ੍ਹਾਂ ਟੋਇਆਂ ਵਿਚ ਡਿਗ ਪੈਂਦੇ ਹਨ | ਇਸ ਤੋਂ ਇਲਾਵਾ ਸੀਵਰੇਜ ਦਾ ਕੋਈ ਵੀ ਪ੍ਰਬੰਧ ਅਤੇ ਨਿਕਾਸੀ ਨਹੀਂ ਹੈ | ਇਨ੍ਹਾਂ ਗਲੀਆਂ ਵਿਚ ਤੁਰ ਕੇ ਲੰਘਣਾ ਬਹੁਤ ਹੀ ਔਖਾ ਹੈ | ਏਨਾ ਹੀ ਨਹੀਂ ਸੀਵਰੇਜ ਲੀਕ ਹੋਣ ਕਰਕੇ ਗੰਦਾ ਪਾਣੀ ਸੜਕਾਂ ਅਤੇ ਪਲਾਟਾਂ ਵਿਚ ਖੜ੍ਹ ਜਾਂਦਾ ਹੈ, ਜਿਸ ਕਾਰਨ ਘਰਾਂ 'ਚ ਗੰਦੇ ਪਾਣੀ ਦੀ ਬਦਬੂ ਜਾਂਦੀ ਹੈ | ਇਸ ਮੌਕੇ 'ਤੇ ਮੌਜੂਦ ਕਾਲੋਨੀ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਲੋਨੀ ਵੱਲ ਧਿਆਨ ਦਿੱਤਾ ਜਾਵੇ | ਸੜਕਾਂ ਅਤੇ ਸੀਵਰੇਜ ਦਾ ਮਸਲਾ ਹੱਲ ਕੀਤਾ ਜਾਵੇ | ਜਦ ਇਸ ਸਬੰਧੀ ਕਾਲੋਨੀ ਦੇ ਐਮ.ਸੀ. ਭੁਪਿੰਦਰ ਸਿੰਘ ਮਨੀ ਜੋ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ, ਨਾਲ ਸੰਪਰਕ ਕੀਤਾ ਤਾਂ ਗੱਲਬਾਤ ਨਹੀਂ ਹੋ ਸਕੀ | ਇੱਥੇ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਕਰਵਾਏ ਗਏ ਸਰਵੇਖਣ ਦੌਰਾਨ 50 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ 'ਚ ਪੰਜਾਬ 'ਚੋਂ ਜ਼ੀਰਾ ਪਹਿਲੇ 'ਤੇ ਅਤੇ ਭਾਰਤ ਵਿਚੋਂ ਤੀਸਰੇ ਸਥਾਨ 'ਤੇ ਆਇਆ ਸੀ, ਪਰ ਜ਼ਮੀਨੀ ਹਕੀਕਤ ਸ਼ਹਿਰ ਦੀ ਕੁੱਝ ਹੋਰ ਹੀ ਹੈ ਅਤੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਨੇਰ ਰੋਡ ਦੀ ਹਾਲਤ ਬਹੁਤ ਹੀ ਮਾੜੀ ਹੈ ਅਤੇ ਜਿੱਥੇ ਸ਼ਹਿਰ ਵਾਸੀਆਂ ਨੂੰ 5 ਕਿੱਲੋਮੀਟਰ ਵਾਧੂ ਸਫ਼ਰ ਤੈਅ ਕਰਕੇ ਸ਼ਹਿਰ 'ਚ ਦਾਖ਼ਲ ਹੋਣਾ ਪੈਂਦਾ ਹੈ, ਉੱਥੇ ਹੀ ਇਸ ਰੋਡ 'ਤੇ 8-10 ਪਿੰਡਾਂ ਦੇ ਲੋਕਾਂ ਨੂੰ ਸ਼ਹਿਰ 'ਚ ਦਾਖ਼ਲ ਹੋਣ ਲਈ ਵਾਧੂ ਪੈਂਡਾ ਤੈਅ ਕਰਨਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜ੍ਹਾ ਹੈ-ਰਾਜੇਵਾਲ ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਤ ਕਿਸਾਨਾਂ ਦੀ ਬਾਂਹ ਫੜੇ-ਗੁਰਮੀਤ ਸਿੰਘ ਬਰਾੜ
Ad Position 24