ਜ਼ੀਰਾ, ਮੱਲਾਂਵਾਲਾ, 2 ਸਤੰਬਰ (ਹਰਜੀਤ ਸਿੰਘ ਗਿੱਲ, ਗੁਰਦੇਵ ਸਿੰਘ)-ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਕਈ ਔਰਤਾਂ ਵਲੋਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਵਿਚ ਦੀ ਬਹੁਤ ਸਾਰੇ ਤਰੀਕਿਆਂ ਨਾਲ ਸਹਾਇਤਾ ਕੀਤੀ ਜਾ ਰਹੀ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਰਬਜੀਤ ਕੌਰ ਕੈਸ਼ੀਅਰ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਮਨਜੀਤ ਕੌਰ ਭੋਲੀ ਮਹਿਲਾ ਵਿੰਗ ਪ੍ਰਧਾਨ ਆਮ ਆਦਮੀ ਪਾਰਟੀ ਬਲਾਕ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੋਰਨਾਂ ਅÏਰਤਾਂ ਨੂੰ ਨਾਲ ਲੈ ਕੇ ਹੜ੍ਹ ਪ੍ਰਭਾਵਿਤ ਅÏਰਤਾਂ ਅਤੇ ਬੱਚਿਆਂ ਦੀ ਸਹਾਇਤਾ ਲਈ ਵੱਖ-ਵੱਖ ਪਿੰਡਾਂ ਵਿਚ ਜਾ ਕੇ ਉਨ੍ਹਾਂ ਦੀ ਕਈ ਤਰੀਕਿਆਂ ਨਾਲ ਸਹਾਇਤਾ ਕੀਤੀ ਜਾ ਰਹੀ ਹੈ | ਇਸ ਦੌਰਾਨ ਲੋੜਵੰਦ ਅÏਰਤਾਂ ਤੇ ਬੱਚਿਆਂ ਨੂੰ ਕੱਪੜੇ, ਸਾਬਣ, ਤੇਲ ਤੋਂ ਲੈ ਕੇ ਟੁੱਥ ਪੇਸਟ ਤੇ ਦੰਦਾਂ ਲਈ ਬੁਰਸ਼ ਆਦਿ ਹਰ ਤਰ੍ਹਾਂ ਦਾ ਵੱਖ-ਵੱਖ ਜ਼ਰੂਰੀ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਕੋਈ ਲੋੜਵੰਦ ਇਸ ਕੀਤੀ ਜਾ ਰਹੀ ਸਹਾਇਤਾ ਤੋਂ ਵਾਂਝਾ ਨਾ ਰਹੇ | ਉਨ੍ਹਾਂ ਦੱਸਿਆ ਕਿ ਬ੍ਰਾਹਮਣ ਸਭਾ ਜ਼ੀਰਾ ਅਤੇ ਹੋਰਨਾਂ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਲੋਕਾਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਪਰਮਜੀਤ ਕੌਰ ਸੀ.ਡੀ.ਪੀ.ਓ. ਦਫ਼ਤਰ, ਸੁਖਵੰਤ ਕੌਰ ਆਂਗਣਵਾੜੀ ਵਰਕਰ, ਹਰਮੀਤ ਕੌਰ ਆਂਗਣਵਾੜੀ ਵਰਕਰ ਅਤੇ ਮਨਜੀਤ ਕੌਰ ਆਦਿ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਸ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੀ ਉਕਤ ਅÏਰਤਾਂ ਕੋਲ ਫੱਤੇ ਵਾਲਾ ਸਕੂਲ ਵਿਖੇ ਪਹੁੰਚੇ ਉਨ੍ਹਾਂ ਨੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਕਟਮਈ ਸਮੇਂ ਵਿਚ ਇਨ੍ਹਾਂ ਹੜ੍ਹ ਪ੍ਰਭਾਵਿਤ ਅÏਰਤਾਂ ਅਤੇ ਬੱਚਿਆਂ ਨੂੰ ਕਈ ਤਰ੍ਹਾਂ ਦੀ ਸਹਾਇਤਾ ਦੇ ਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ | ਇਸ ਮੌਕੇ ਵਿਧਾਇਕ ਕਟਾਰੀਆ ਨੇ ਆਪਣੇ ਵਲੋਂ ਆਰਥਿਕ ਸਹਾਇਤਾ ਦਿੰਦਿਆਂ ਪੰਜਾਬ ਸਰਕਾਰ ਅਤੇ ਆਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਆਮ ਆਦਮੀ ਪਾਰਟੀ ਬਲਾਕ ਜ਼ੀਰਾ ਦੇ ਪ੍ਰਧਾਨ ਹਰਭਗਵਾਨ ਸਿੰਘ ਭੋਲਾ ਅÏਲਖ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਤੀਰਥ ਸਿੰਘ ਬਰਾੜ, ਊਧਮ ਸਿੰਘ ਠੱਠਾ ਪ੍ਰਧਾਨ ਸਹਿਕਾਰੀ ਸਭਾ, ਸਰਪੰਚ ਸਤਨਾਮ ਸਿੰਘ ਕੋਠੇ ਅੰਬਰਹਰ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ ਅਤੇ ਸੋਨੂੰ ਬਹਿਕ ਫੱਤੂ ਆਦਿ ਹਾਜ਼ਰ ਸਨ |