ਫ਼ਿਰੋਜ਼ਪੁਰ, 2 ਸਤੰਬਰ (ਸੁਖਵਿੰਦਰ ਸਿੰਘ)- ਸਰਦਾਰ ਪਗੜੀ ਸੈਂਟਰ ਵਾਣ ਬਾਜ਼ਾਰ ਫ਼ਿਰੋਜ਼ਪੁਰ ਸ਼ਹਿਰ ਦੇ ਸਹਿਯੋਗ ਸਦਕਾ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ 'ਤੇ ਦਸਤਾਰਾਂ ਵੰਡੀਆਂ ਗਈਆਂ ਤੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ 'ਚ 11 ਵਜੇ ਤੋਂ 2 ਵਜੇ ਤੱਕ ਲਗਾਇਆ ਗਿਆ | ਇਸ ਮੌਕੇ ਇੰਟਰਨੈਸ਼ਨਲ ਪਗੜੀ ਕੋਚ ਗੁਰਦੀਪ ਸਿੰਘ ਥਿੰਦ ਨੇ ਨੌਜਵਾਨਾਂ ਨੂੰ ਕਿਹਾ ਕਿ ਜੋ ਨੌਜਵਾਨ ਦਾੜ੍ਹਾ ਤੇ ਕੇਸ ਰੱਖਣ ਦਾ ਪ੍ਰਣ ਕਰੇਗਾ, ਉਸ ਨੂੰ ਮਾਤੂ ਸ੍ਰੀ ਦਸਤਾਰ ਵਲੋਂ ਦਸਤਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ | ਥਿੰਦ ਨੇ ਅੱਗੇ ਦੱਸਿਆ ਕਿ ਸ਼ਹਿਰ ਵਿਚ ਕਿਸੇ ਵੀ ਥਾਂ 'ਤੇ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਸਾਡੇ ਵਲੋਂ ਉੱਥੇ ਜਾ ਕੇ ਪਗੜੀ ਸਿਖਲਾਈ ਮੁਫਤ ਕੈਂਪ ਲਗਾਇਆ ਜਾਂਦਾ ਹੈ | ਇਸ ਮੌਕੇ ਵਿਸ਼ੇਸ਼ ਸਹਿਯੋਗੀ ਸੇਵਾਦਾਰ ਤੋਂ ਇਲਾਵਾ ਅਰਵਿੰਦਰ ਸਿੰਘ ਤੇ ਡਾ. ਬਲਜੀਤ ਸਿੰਘ ਰਾਮਗੜ੍ਹੀਆ ਆਦਿ ਹਾਜ਼ਰ ਸਨ |