ਮੁੱਦਕੀ, 2 ਸਤੰਬਰ (ਅਗਰਵਾਲ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 6 ਸਤੰਬਰ ਦਿਨ ਸ਼ਨੀਵਾਰ ਨੂੰ ਗਿਆਨ ਸਾਗਰ ਆਸ਼ਰਮ ਵੈੱਲਫੇਅਰ ਸੁਸਾਇਟੀ, ਨੇੜੇ ਜਿੰਮ ਫ਼ਰੀਦਕੋਟ ਰੋਡ, ਮੁੱਦਕੀ ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ 'ਚ ਅਨੇਕਾਂ ਮਹਾਂਪੁਰਖ, ਰਾਗੀ, ਢਾਡੀ, ਕਥਾ ਵਾਚਕ ਅਤੇ ਪੰਥਕ ਬੁਲਾਰੇ ਪਹੁੰਚ ਕੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਨਿਹਾਲ ਕਰਨਗੇ | ਇਹ ਜਾਣਕਾਰੀ ਬੀਬੀ ਮਨਦੀਪ ਕੌਰ ਖ਼ਾਲਸਾ ਮੁੱਖ ਸੇਵਾਦਾਰ ਗਿਆਨ ਸਾਗਰ ਆਸ਼ਰਮ ਵੈੱਲਫੇਅਰ ਸੁਸਾਇਟੀ ਫ਼ਰੀਦਕੋਟ ਰੋਡ, ਮੁੱਦਕੀ ਨੇ ਦਿੱਤੀ | ਉਨ੍ਹਾਂ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ 'ਚ ਪਹੁੰਚ ਕੇ ਲਾਹਾ ਲੈਣ |