22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੰਨੀ ਗਰੋਵਰ ਨੇ ਜ਼ੀਰਾ ਹਲਕੇ ਦੇ ਆਖ਼ਰੀ ਪਿੰਡ ਘੜੂੰਮ ਵਿਖੇ ਵੰਡੀ ਰਾਹਤ ਸਮੱਗਰੀ <br/>

Ad Position 21
No active advertisement
ਪਿੰਡ ਘੜੰੂਮ ਵਿਖੇ ਹੜ੍ਹ ਤੋਂ ਪੀੜਤ ਲੋੜਵੰਦ ਪਰਿਵਾਰਾਂ ਨੂੰ ਪਸ਼ੂਆਂ ਲਈ ਦਾਣਾ ਦਿੰਦੇ ਹੋਏ ਬਲਾਕ ਪ੍ਰਧਾਨ ਸੁਨੀਲ ਗਰੋਵਰ ਉਰਫ਼ ਸੁਨੀਲ ਗਰੋਵਰ | ਅਜੀਤ ਤਸਵੀਰ <br/> 07-09-2025
ਜ਼ੀਰਾ, 6 ਸਤੰਬਰ (ਰਜਨੀਸ਼ ਕਥੂਰੀਆ)- ਪੰਜਾਬ ਸਰਕਾਰ ਵਲੋਂ ਲਗਾਈ ਗਈ ਡਿਊਟੀ ਦੇ ਤਹਿਤ ਆਮ ਆਦਮੀ ਪਾਰਟੀ ਬਲਾਕ ਜ਼ੀਰਾ ਦੇ ਪ੍ਰਧਾਨ ਸੁਨੀਲ ਗਰੋਵਰ ਉਰਫ਼ ਸੰਨੀ ਗਰੋਵਰ ਨੇ ਪਿੰਡ ਘੜੂੰਮ ਵਿਖੇ ਲੋੜਵੰਦ ਲੋਕਾਂ ਨੂੰ ਪਸ਼ੂਆਂ ਲਈ ਦਾਣਾ ਤੇ ਖਾਣ ਪੀਣ ਦੀ ਸਮਗਰੀ ਵੰਡੀ | ਸੁਨੀਲ ਗਰੋਵਰ ਉਰਫ਼ ਸੰਨੀ ਗਰੋਵਰ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਬਲਾਕ ਦੇ ਹਰੇਕ ਚੇਅਰਮੈਨ ਤੇ ਬਲਾਕ ਪ੍ਰਧਾਨ ਨੂੰ ਪੰਜਾਬ ਸਰਕਾਰ ਵਲੋਂ ਰਿਲੀਜ਼ ਕੀਤੀ ਗਈ ਰਾਹਤ ਸਮੱਗਰੀ ਪਹੁੰਚਾਉਣ ਲਈ ਇਕ-ਇਕ ਪਿੰਡ ਦਿੱਤਾ ਗਿਆ ਹੈ ਜਿਸ ਤਹਿਤ ਮਾਲ ਪਟਵਾਰੀ ਦੇ ਸਹਿਯੋਗ ਨਾਲ ਪਹਿਲਾਂ ਹਲਕਾ ਜ਼ੀਰਾ ਦੇ ਆਖ਼ਰੀ ਪਿੰਡ ਘੜੂੰਮ ਵਿਖੇ ਹੜ੍ਹ ਤੋਂ ਪੀੜਤ ਲੋੜਵੰਦ ਲੋਕਾਂ ਦੀ ਸ਼ਨਾਖ਼ਤ ਕੀਤੀ ਗਈ ਤੇ ਇਸ ਤੋਂ ਬਾਅਦ ਪਸ਼ੂਆਂ ਲਈ ਦਾਣਾ ਤੇ ਲੋਕਾਂ ਲਈ ਖਾਣ ਪੀਣ ਦੀ ਸਮੱਗਰੀ ਦਿੱਤੀ ਗਈ | ਸੁਨੀਲ ਗਰੋਵਰ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਦਿੱਲੀ ਤੋਂ ਆਈ ਪਾਰਟੀ ਹਾਈਕਮਾਂਡ ਵੀ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਵਿਖੇ ਅਧਿਆਪਕ ਦਿਵਸ ਮਨਾਇਆ <br/> ਅਗਲੀ ਖ਼ਬਰ ਗੱਟਾ ਬਾਦਸ਼ਾਹ ਨੋਚ ਦੀ ਮਜ਼ਬੂਤੀ ਲਈ ਹਰ ਸੰਭਵ ਸਹਿਯੋਗ ਦੇਵਾਂਗੇ-ਨਰਿੰਦਰ ਮੋਹਣ ਕਟਾਰੀਆ <br/>
Ad Position 24