ਫ਼ਿਰੋਜ਼ਪੁਰ, 24 ਸਤੰਬਰ (ਗੁਰਿੰਦਰ ਸਿੰਘ)- ਕਲਾਕਾਰਾਂ, ਅਦਾਕਾਰਾਂ, ਸਮਾਜ ਸੇਵੀਆਂ ਤੇ ਐੱਨ.ਆਰ.ਆਈਜ਼ ਦੇ ਸਾਂਝੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੁੜ ਵਸੇਬੇ ਲਈ ਯਤਨਸ਼ੀਲ ਹੰਭਲਾ ਫਾਊਾਡੇਸ਼ਨ ਪੰਜਾਬ ਵਲੋਂ ਲਗਾਤਾਰ ਪੀੜਤਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਅਤੇ ਜ਼ਿੰਦਗੀ ਨੂੰ ਮੁੜ ਲੀਹੇ ਲਿਆਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾ. ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ.ਕੇ, ਤਰਲੋਚਨ ਮੁਸਾਫ਼ਿਰ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਜ਼ਮੀਨਾਂ ਦਾ ਸਰਵੇਅ ਕਰ ਰਹੇ ਹਨ ਅਤੇ ਦਾਨੀ ਸੱਜਣਾਂ ਨਾਲ ਸੰਪਰਕ ਕਰਕੇ ਪ੍ਰਭਾਵਿਤ ਲੋਕਾਂ ਦੀਆਂ ਜ਼ਮੀਨਾਂ ਨੂੰ ਖੇਤੀਯੋਗ ਬਣਾਉਣ ਲਈ ਚਾਰਾਜੋਈ ਕਰਨ ਦੇ ਨਾਲ-ਨਾਲ ਰਾਹਤ ਸਮੱਗਰੀ ਵੀ ਵੰਡੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਲਈ ਵੱਡੀ ਗਿਣਤੀ ਵਿਚ ਗੱਦੇ ਅਤੇ ਕੰਬਲ ਭੇਟ ਕੀਤੇ ਗਏ | ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਜੋਗਾ ਸਿੰਘ ਵਲੋਂ ਸੰਗਤਾਂ ਦੀ ਹਾਜ਼ਰੀ ਵਿਚ ਅਰਦਾਸ ਕੀਤੀ ਗਈ | ੲਸ ਮੌਕੇ ਸੰਸਥਾ ਆਗੂਆਂ ਤੋਂ ਇਲਾਵਾ ਨਰਿੰਦਰ ਕੇਸਰ, ਕੰਵਲਜੀਤ ਸਿੰਘ ਵਿਰਦੀ, ਅਸ਼ੋਕ ਕੁਮਾਰ, ਭੁਪਿੰਦਰ ਸਿੰਘ, ਬਲਵਿੰਦਰ ਬੱਬੂ, ਸੋਨਾ ਸਿੰਘ, ਲਵਿਸ਼, ਪਰਮਜੀਤ ਪੰਮਾ ਆਦਿ ਹਾਜ਼ਰ ਸਨ |