25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗੁਰੂ ਨਾਨਕ ਲਾਅ ਕਾਲਜ ਸਾਈਾਆਵਾਲਾ ਦੇ ਵਿਦਿਆਰਥੀਆਂ ਨੇ ਕੀਤਾ ਘੱਲ ਖ਼ੁਰਦ ਥਾਣੇ ਦਾ ਦੌਰਾ

Ad Position 21
No active advertisement
ਅਜੀਤ ਡੈਸਕ 25-09-2025
ਫ਼ਿਰੋਜ਼ਪੁਰ, 24 ਸਤੰਬਰ (ਦਵਿੰਦਰ ਪਾਲ ਸਿੰਘ)- ਗੁਰੂ ਨਾਨਕ ਲਾਅ ਕਾਲਜ ਸਾਂਈਆਂਵਾਲਾ ਦੇ ਵਿਦਿਆਰਥੀਆਂ ਨੇ ਅਧਿਆਪਕਾ ਮੈਡਮ ਚੀਨਾ, ਮੈਡਮ ਰਾਧਿਕਾ ਤੇ ਪੁਸ਼ਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਪੁਲਿਸ ਥਾਣਾ ਘੱਲ ਖ਼ੁਰਦ ਦੀ ਸੈਰ ਕੀਤੀ | ਥਾਣੇ ਵਿਚ ਪੁੱਜਣ 'ਤੇ ਐੱਸ.ਐੱਚ.ਓ. ਤਰਸੇਮ ਸ਼ਰਮਾ ਨੇ ਲਾਅ ਦੇ ਵਿਦਿਆਰਥੀਆਂ ਦਾ ਸੁਆਗਤ ਕੀਤਾ | ਇਸ ਤੋਂ ਬਾਅਦ ਸਾਂਝ ਕੇਂਦਰ ਦੇ ਦੀ ਸੈਰ ਲਈ ਉਨ੍ਹਾਂ ਭੇਜਿਆ | ਜਿੱਥੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਸਾਂਝ ਕੇਂਦਰ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਉੱਥੋਂ ਦੇ ਕੰਮ ਤੇ ਆਮ ਲੋਕਾਂ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ | ਥਾਣੇ ਵਿਚ ਮੁਨਸ਼ੀ ਗੁਰਦਰਸ਼ਨ ਸਿੰਘ, ਐੱਸ.ਐੱਚ.ਓ. ਤਰਸੇਮ ਸ਼ਰਮਾ ਅਤੇ ਹੈੱਡ ਕਾਂਸਟੇਬਲ ਮਨਦੀਪ ਕੌਰ ਨੇ ਐੱਫ.ਆਈ.ਆਰ, ਘਟਨਾ ਨਕਸ਼ਾ, ਮੌਕਾ ਤੇ ਐੱਫ.ਆਈ.ਆਰ.ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ, ਸਮੇਤ ਕਾਨੂੰਨੀ ਬਰੀਕੀਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਥਾਣਾ ਮੁਖੀ ਨੇ ਰਿਕਾਰਡ ਰੂਮ, ਹਵਾਲਾਤ ਰੂਮ, ਫੋਟੋ ਕਾਪੀ ਤੇ ਨਕਸ਼ਾ ਮੌਕਾ ਆਦਿ ਦਿਖਾਇਆ ਤੇ ਵਿਦਿਆਰਥੀਆਂ ਨੂੰ ਕਾਨੂੰਨੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ | ਕਾਲਜ ਪ੍ਰਬੰਧਕ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਜਰਬਿਆਂ ਨਾਲ ਵਿਦਿਆਰਥੀਆਂ ਦੇ ਵਿਵਹਾਰਿਕ ਗਿਆਨ ਵਿਚ ਵਾਧਾ ਹੁੰਦਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਅਜ਼ਵਰ ਖ਼ਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਥਾਣੇ ਬਾਰੇ ਜੋ ਵੀ ਸੰਦੇਹ ਹੁੰਦਾ ਹੈ ਉਹ ਨਾ ਸਿਰਫ਼ ਦੂਰ ਹੁੰਦਾ ਹੈ ਬਲਕਿ ਥਾਣੇ ਦੀ ਸੈਰ ਨਾਲ ਨਾਲ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਅਦਾਲਤ ਤੋਂ ਪਹਿਲਾਂ ਦੀ ਪ੍ਰਕਿਰਿਆ, ਜਿਵੇਂ ਪਹਿਲੀ ਸੂਚਨਾ ਤੋਂ ਲੈ ਕੇ ਚਲਾਨ ਤੱਕ ਦੀ ਜਾਣਕਾਰੀ ਮਿਲਦੀ ਹੈ | ਜੋ ਕਿ ਉਨ੍ਹਾਂ ਦੇ ਪ੍ਰੈਕਟੀਕਲ ਵਿਚ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਹੰਭਲਾ ਫ਼ਾਊਾਡੇਸ਼ਨ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਲਈ ਗੱਦੇ ਤੇ ਕੰਬਲ ਭੇਟ
Ad Position 24