31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕਿ੍ਸਚੀਅਨ ਨੈਸ਼ਨਲ ਫ਼ਰੰਟ ਵਲੋਂ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 26-09-2025
ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ) -ਪੰਜਾਬ ਸਰਕਾਰ ਵਲੋਂ ਕਿ੍ਸਚੀਅਨ ਨੈਸ਼ਨਲ ਫ਼ਰੰਟ ਨੇ ਪੰਜਾਬ ਸਰਕਾਰ ਵਲੋਂ ਫ਼ਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਵਾਪਸ ਲੈਣ ਦੀ ਨਿਖੇਧੀ ਕਰਦਿਆਂ ਤੁਰੰਤ ਸੁਰੱਖਿਆ ਬਹਾਲੀ ਦੀ ਮੰਗ ਕੀਤੀ ਹੈ | ਪਾਸਟਰ ਤਰਸੇਮ ਹੰਸ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਗਵਰਨਰ ਪੰਜਾਬ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮਿੱਤ ਸਰੀਨ ਨੂੰ ਦਿੱਤੇ ਮੰਗ ਪੱਤਰ ਵਿਚ ਕਿ੍ਸਚੀਅਨ ਨੈਸ਼ਨਲ ਫ਼ਰੰਟ ਅਤੇ ਪਾਸਟਰਾਂ ਨੇ ਕਿਹਾ ਕਿ ਗ੍ਰਹਿ ਵਿਭਾਗ ਵਲੋਂ ਦਿੱਤੀ ਸੁਰੱਖਿਆ ਨੂੰ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਏ.ਡੀ.ਜੀ.ਪੀ. ਸਕਿਉਰਿਟੀ ਨੇ ਬਿਨਾਂ ਕਾਰਨ ਦੱਸੇ ਹਟਾ ਦਿੱਤਾ ਹੈ | ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਲ ਨਾਲ ਲਾਰੈਂਸ ਚੌਧਰੀ ਵਲੋਂ ਦੋ ਵਾਰ 1998 ਤੇ 1999 ਵਿਚ ਲੋਕ ਸਭਾ ਅਤੇ 2017 ਵਿਚ ਦਸੂਹਾ ਵਿਧਾਨ ਸਭਾ ਤੋਂ ਚੋਣ ਵੀ ਲੜੀ ਗਈ ਹੈ | ਆਪ ਦੀ ਸਰਕਾਰ ਬਣਨ 'ਤੇ ਸਿੱਧੂ ਮੁਸੇਵਾਲਾ ਦੇ ਹੋਏ ਕਤਲ ਤੋਂ ਬਾਅਦ ਪੰਜਾਬ ਵਿਚ ਕਾਨੰੂਨ ਵਿਵਸਥਾ ਦੀ ਮਾੜੀ ਹਾਲਾਤ ਦੇ ਮੱਦੇਨਜ਼ਰ ਥਰੈਟ ਪਰਸੈਪਸ਼ਨ ਦੇ ਮੁਤਾਬਿਕ ਸਰਕਾਰ ਵਲੋਂ ਇਕ ਹੈੱਡ ਕਾਂਸਟੇਬਲ ਰਾਸ਼ਟਰੀ ਪ੍ਰਧਾਨ ਨੂੰ ਸੁਰੱਖਿਆ ਲਈ ਦਿੱਤਾ ਹੋਇਆ ਸੀ | ਉਨ੍ਹਾਂ ਕਿਹਾ ਕਿ ਸੀ.ਐੱਨ.ਐੱਫ਼. ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਲ ਬਹੁਜਨ ਐਕਸ਼ਨ ਫ਼ਰੰਟ ਫ਼ਾਰ ਸੋਸ਼ਲ ਜਸਟਿਸ ਦੇ ਬੈਨਰ ਹੇਠ ਕੰਮ ਕਰਦੀਆਂ ਐੱਸ.ਸੀ./ਬੀ.ਸੀ. ਸੰਸਥਾਵਾਂ ਕਨਵੀਨਰ ਹੋਣ ਕਰਕੇ ਪੰਜਾਬ ਤੇ ਬਾਹਰਲੇ ਰਾਜਾਂ ਵਿਚ ਮੀਟਿੰਗਾਂ ਲਈ ਜਾਣਾ ਪੈਂਦਾ ਹੈ | ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਤੁਰੰਤ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ | ਆਗੂਆਂ ਕਿਹਾ ਕਿ ਜੇਕਰ ਉਨ੍ਹਾਂ ਜਾਂ ਉਹਨਾਂ ਦੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸ ਲਈ ਅਰਵਿੰਦ ਕੇਜ਼ਰੀਵਾਲ, ਪੰਜਾਬ ਸਰਕਾਰ, ਡੀ.ਜੀ.ਪੀ ਤੇ ਏ.ਡੀ.ਜੀ.ਪੀ. ਜ਼ਿੰਮੇਵਾਰ ਹੋਣਗੇ | ਇਸ ਮੌਕੇ ਪਾਸਟਰ ਥਾਮਸ ਮਸੀਹ ਭੱਟੀ, ਗੁਲਜ਼ਾਰ ਮਸੀਹ, ਪਾਸਟਰ ਪਿੱਪਲ ਮਸੀਹ, ਭਗਤ ਮਸੀਹ, ਮੈਨੁਅਲ ਅਠਵਾਲ, ਸਰਵਨ, ਮੁਹਿੰਦਰ ਮਸੀਹ, ਪਾਸਟਰ ਪੂਰਨ ਮਸੀਹ, ਮਿੱਠਣ ਮਸੀਹ, ਸਾਦਿਕ ਚੌਧਰੀ, ਸੁੱਖਾ ਪਠਾਣ, ਕੁਲਦੀਪ ਮਸੀਹ, ਜੱਜ ਮਸੀਹ, ਪੀਟਰ ਮਸੀਹ, ਸੈਮ ਭੱਟੀ, ਦੀਨ ਦਿਆਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਰਚਰਨ ਸਿੰਘ ਵੈਰੜ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਹੇਮਕੁੰਟ ਫਾਊਾਡੇਸ਼ਨ ਤੇ ਰਾਣਾ ਸੋਢੀ ਦੀ ਟੀਮ ਕਣਕ ਦੀ ਬਿਜਾਈ ਲਈ ਕਿਸਾਨਾਂ ਦੇ ਖੇਤਾਂ 'ਚੋਂ ਰੇਤ ਤੇ ਗਾਰ ਕੱਢੇਗੀ
Ad Position 24