31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹੇਮਕੁੰਟ ਫਾਊਾਡੇਸ਼ਨ ਤੇ ਰਾਣਾ ਸੋਢੀ ਦੀ ਟੀਮ ਕਣਕ ਦੀ ਬਿਜਾਈ ਲਈ ਕਿਸਾਨਾਂ ਦੇ ਖੇਤਾਂ 'ਚੋਂ ਰੇਤ ਤੇ ਗਾਰ ਕੱਢੇਗੀ

Ad Position 21
No active advertisement
ਅਜੀਤ ਡੈਸਕ 26-09-2025
ਫ਼ਿਰੋਜ਼ਪੁਰ, 25 ਸਤੰਬਰ(ਰਾਕੇਸ਼ ਚਾਵਲਾ)- ਹੇਮਕੁੰਟ ਫਾਊਾਡੇਸ਼ਨ ਨੇ 10 ਨਵੇਂ ਟਰੈਕਟਰ ਦਾਨ ਕਰਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਇੱਕ ਵੱਡੀ ਪਹਿਲਕਦਮੀ ਕੀਤੀ ਹੈ¢ ਇਹ ਟਰੈਕਟਰ ਕਿਸਾਨਾਂ ਦੇ ਖੇਤਾਂ ਨੂੰ ਵਾਹੁਣਗੇ, ਇਕੱਠੀ ਹੋਈ ਰੇਤ ਅਤੇ ਗਾਰ ਨੂੰ ਹਟਾ ਕੇ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣਗੇ ਤਾਂ ਜੋ ਕਿਸਾਨ ਕਣਕ ਬੀਜ ਸਕਣ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ | ਫਾਊਾਡੇਸ਼ਨ ਦੇ ਉੱਦਮ ਨੂੰ ਨੇਪਰੇ ਚੜ੍ਹਾਉਣ ਲਈ ਫ਼ਿਰੋਜ਼ਪੁਰ ਵਿੱਚ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਟੀਮ ਪੂਰਾ ਸਹਿਯੋਗ ਦੇ ਰਹੀ ਹੈ | ਫਾਊਾਡੇਸ਼ਨ ਦੇ ਅਧਿਕਾਰੀ ਹਰਤੀਰਥ ਸਿੰਘ ਨੇ ਦੱਸਿਆ ਕਿ ਹੇਮਕੁੰਟ ਫਾਊਾਡੇਸ਼ਨ ਸਿੱਖਿਆ ਤੇ ਸਿਹਤ ਸਮੇਤ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਰਾਣਾ ਸੋਢੀ ਤੇ ਹੀਰਾ ਸੋਢੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕਿਸਾਨਾਂ ਦੀ ਮਦਦ ਲਈ ਤੁਰੰਤ 10 ਟਰੈਕਟਰ ਭੇਜੇ ਗਏ ਹਨ | ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਹਰਤੀਰਥ ਸਿੰਘ ਤੇ ਅਨੁਮੀਤ ਸਿੰਘ ਹੀਰਾ ਸੋਢੀ ਦੀ ਅਗਵਾਈ ਹੇਠ ਇਨ੍ਹਾਂ ਟਰੈਕਟਰਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੇਜਿਆ ਗਿਆ | ਇਸ ਮੌਕੇ ਹੀਰਾ ਸੋਢੀ ਨੇ ਕਿਹਾ ਕਿ ਉਹ ਟਰੈਕਟਰਾਂ, ਹੋਰ ਖੇਤੀਬਾੜੀ ਸੰਦਾਂ ਤੇ ਵਲੰਟੀਅਰਾਂ ਲਈ ਡੀਜ਼ਲ ਆਦਿ ਦਾ ਪ੍ਰਬੰਧ ਕਰਨਗੇ | ਟੀਮਾ ਰੋਜ਼ਾਨਾ ਵਿਉਂਤ ਅਨੁਸਾਰ ਖੇਤਾਂ ਨੂੰ ਤਿਆਰ ਕਰਨਗੀਆਂ ਤਾਂ ਜੋ ਕਿਸਾਨ ਖੇਤੀ ਦੁਬਾਰਾ ਸ਼ੁਰੂ ਕਰ ਸਕਣ ਤੇ ਹੜ੍ਹ ਨਾਲ ਹੋਏ ਨੁਕਸਾਨ ਤੋਂ ਉੱਭਰ ਸਕਣ ਤੇ ਆਪਣੀ ਜ਼ਿੰਦਗੀ ਨੂੰ ਲੀਹ 'ਤੇ ਲਿਆ ਸਕਣ | ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ | ਰਾਣਾ ਸੋਢੀ ਨੇ ਹੇਮਕੁੰਟ ਫਾਊਾਡੇਸ਼ਨ ਦਾ ਫ਼ਿਰੋਜ਼ਪੁਰ ਆਉਣ ਅਤੇ ਇਸ ਸੰਕਟ ਦੇ ਸਮੇਂ ਦੌਰਾਨ
Ad Position 22
No active advertisement
ਪਿਛਲੀ ਖ਼ਬਰ ਕਿ੍ਸਚੀਅਨ ਨੈਸ਼ਨਲ ਫ਼ਰੰਟ ਵਲੋਂ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲ ਕਰਨ ਦੀ ਮੰਗ <br/> ਅਗਲੀ ਖ਼ਬਰ ਸੜਕ ਹਾਦਸੇ ਸੰਬੰਧੀ ਨਾਮਾਲੂਮ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
Ad Position 24