31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੜਕ ਹਾਦਸੇ ਸੰਬੰਧੀ ਨਾਮਾਲੂਮ ਡਰਾਈਵਰ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-09-2025
ਮਮਦੋਟ, 25 ਸਤੰਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ ਫ਼ਾਜ਼ਿਲਕਾ ਮੁੱਖ ਸੜਕ 'ਤੇ ਕੱਲ੍ਹ ਹੋਏ ਹਾਦਸੇ ਸੰਬੰਧੀ ਇਕ ਨਾਮਾਲੂਮ ਟਰੱਕ ਡਰਾਈਵਰ ਖ਼ਿਲਾਫ਼ ਥਾਣਾ ਲੱਖੋ ਕਿ ਬਹਿਰਾਮ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਰਣਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੱਕ ਸੈਦੋ ਕੇ ਜ਼ਿਲ੍ਹਾ ਫ਼ਾਜ਼ਿਲਕਾ ਨੇ ਬਿਆਨ ਦਿੱਤਾ ਹੈ ਕਿ ਉਹ ਅਤੇ ਉਸ ਦਾ ਚਾਚਾ ਜੰਮੂ ਤੋਂ ਟਰੱਕ ਤੇ ਕਰੈਸ਼ਰ ਭਰ ਕੇ ਲਿਆ ਰਹੇ ਸਨ ਤੇ ਉਕਤ ਸੜਕ ਤੇ ਪਿੰਡ ਲੱਖੋ ਕਿ ਬਹਿਰਾਮ ਦੇ ਪੈਟਰੋਲ ਪੰਪ ਨੇੜੇ ਉਨ੍ਹਾਂ ਦੇ ਟਰੱਕ ਦਾ ਟਾਇਰ ਫੱਟ ਗਿਆ ਜਦੋਂ ਉਸ ਦਾ ਚਾਚਾ ਟਰੱਕ ਦੇ ਹੇਠਾਂ ਵੜ ਕੇ ਟਾਇਰ ਬਦਲ ਰਿਹਾ ਸੀ ਤਾਂ ਇਕ ਨਾਮਾਲੂਮ ਡਰਾਈਵਰ ਨੇ ਆਪਣਾ ਟਰੱਕ ਲਿਆ ਕੇ ਉਨ੍ਹਾਂ ਦੇ ਟਰੱਕ ਪਿੱਛੇ ਮਾਰਿਆ ਜਿਸ ਕਾਰਨ ਉਸ ਦੇ ਚਾਚੇ ਦੀ ਮੌਕੇ 'ਤੇ ਮੌਤ ਹੋ ਗਈ | ਥਾਣਾ ਲੱਖੋ ਕਿ ਬਹਿਰਾਮ ਦੀ ਪੁਲਿਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਫਾਊਾਡੇਸ਼ਨ ਤੇ ਰਾਣਾ ਸੋਢੀ ਦੀ ਟੀਮ ਕਣਕ ਦੀ ਬਿਜਾਈ ਲਈ ਕਿਸਾਨਾਂ ਦੇ ਖੇਤਾਂ 'ਚੋਂ ਰੇਤ ਤੇ ਗਾਰ ਕੱਢੇਗੀ ਅਗਲੀ ਖ਼ਬਰ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ 7 ਹਜ਼ਾਰ ਪ੍ਰਤੀ ਏਕੜ ਦੇਵੇ ਸਰਕਾਰ: ਧਾਲੀਵਾਲ, ਫੁੱਲਰਵਨ <br/>
Ad Position 24