13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਆਰ.ਟੀ.ਓ. ਦਫ਼ਤਰ ਦੇ ਅਧਿਕਾਰੀਆਂ ਦੀ ਨਲਾਇਕੀ ਕਰਕੇ ਜਨਤਾ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ <br/>

Ad Position 21
No active advertisement
ਅਜੀਤ ਡੈਸਕ 27-09-2025
ਫ਼ਿਰੋਜ਼ਪੁਰ, 26 ਸਤੰਬਰ (ਰਾਕੇਸ਼ ਚਾਵਲਾ)- ਹਰ ਸਮੇਂ ਕਿਸੇ ਨਾ ਕਿਸੇ ਮੁੱਦੇ ਕਰਕੇ ਅਖ਼ਬਾਰਾਂ ਦੀਆ ਸੁਰਖ਼ੀਆਂ ਵਿਚ ਰਹਿਣ ਵਾਲੇ ਆਰ.ਟੀ.ਓ. ਦਫ਼ਤਰ ਦੇ ਅਧਿਕਾਰੀਆਂ ਦੀ ਨਲਾਇਕੀ ਜਾਂ ਫਿਰ ਲੰਬਾ ਸਮਾਂ ਨਵੀਂ ਤਾਇਨਾਤੀ ਨਾ ਹੋਣ ਕਰਕੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੁਲਿਸ ਵਲੋਂ ਧੜਾਧੜ ਕੀਤੇ ਚਲਾਨਾਂ ਕਰਕੇ ਗ਼ਰੀਬ ਵਿਅਕਤੀਆਂ ਨੂੰ ਆਰਥਿਕ ਪੱਖੋਂ ਪਰੇਸ਼ਾਨੀ ਵੀ ਝੱਲਣੀ ਪੈਂਦੀ ਹੈ | ਲੰਬੇ ਸਮੇਂ ਤੋਂ ਹੈਵੀ ਤੇ ਲਾਈਟ ਡਰਾਈਵਿੰਗ ਲਾਇਸੈਂਸ, ਆਰ.ਸੀ. ਚਲਾਨ ਤੇ ਹੋਰ ਕਾਗ਼ਜ਼ਾਂ ਦੇ ਮਾਮਲਿਆਂ ਵਿਚ ਆਰ.ਟੀ.ਓ. ਦਫ਼ਤਰ ਵਿਖੇ ਜਨਤਾ ਦੀ ਖੱਜਲ ਖ਼ੁਆਰੀ ਹੋ ਰਹੀ ਹੈ ਜਿਸ ਪਿੱਛੇ ਸੂਬਾ ਸਰਕਾਰ ਦੀ ਨਾਲਾਇਕੀ ਸਾਹਮਣੇ ਆਉਂਦੀ ਹੈ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਨੇ ਕਿਹਾ ਕਿ ਆਰ.ਟੀ.ਓ. ਦਫ਼ਤਰ ਦੇ ਅਧਿਕਾਰੀਆਂ ਦੀਆਂ ਢਿੱਲੀਆਂ ਕਾਰਗੁਜ਼ਾਰੀਆਂ 'ਤੇ ਲਾਪਰਵਾਹੀਆਂ ਕਰ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ | ਸੂਬਾ ਸਰਕਾਰ ਦੀ ਢਿੱਲੀ ਪਕੜ ਕਰਕੇ ਕੋਈ ਪੱਕਾ ਅਧਿਕਾਰੀ ਵੀ ਨਿਯੁਕਤ ਨਹੀਂ ਕੀਤਾ ਜਾਂਦਾ, ਜਿਸ ਕਰਕੇ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਨਿਕਲ ਰਿਹਾ ਹੈ | ਸੰਧੂ ਨੇ ਅੱਗੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਇੱਥੇ ਲੱਗਦਾ ਹੈ ਤਾਂ ਉਸ ਨੂੰ ਵੱਖ-ਵੱਖ ਦਫ਼ਤਰਾਂ ਦਾ ਵਧੀਕ ਚਾਰਜ ਦੇ ਦਿੱਤਾ ਜਾਂਦਾ ਹੈ, ਜਿਸ ਕਰਕੇ ਸਬੰਧਿਤ ਅਫ਼ਸਰ ਨੂੰ ਕਮਜ਼ੋਰੀ ਦਾ ਬਹਾਨਾ ਮਿਲ ਜਾਂਦਾ ਹੈ ਤੇ ਕੰਮ ਕਰਵਾਉਣ ਆਏ ਲੋਕਾਂ ਨੂੰ 'ਸਾਹਿਬ ਬਾਹਰ ਨੇ' ਵਾਲਾ ਬਹਾਨਾ ਸੁਣਨਾ ਪੈਂਦਾ ਹੈ | ਪ੍ਰਧਾਨ ਸੰਧੂ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨਵੀਆਂ ਆਰ.ਸੀ., ਲਾਇਸੈਂਸ ਤੇ ਗੱਡੀਆਂ ਦੀ ਪਾਸਿੰਗ ਵਾਲਾ ਕੰਮ ਨਹੀਂ ਹੋ ਰਿਹਾ, ਜੇਕਰ ਹੁੰਦਾ ਹੈ ਤਾਂ ਕਾਗ਼ਜ਼ ਨਹੀਂ ਮਿਲਦੇ | ਪ੍ਰਧਾਨ ਨੇ ਦੋਸ਼ ਲਗਾਇਆ ਕਿ ਜਿਹੜੇ ਲੋਕਾਂ ਨੇ ਨਵਾਂ ਡਰਾਈਵਰੀ ਲਾਇਸੈਂਸ ਅਪਲਾਈ ਕੀਤਾ ਹੁੰਦਾ ਹੈ, ਉਨ੍ਹਾਂ ਕੋਲੋਂ ਗੱਡੀ ਚਲਵਾ ਕੇ ਦੇਖੀ ਜਾਂਦੀ ਹੈ ਤੇ ਬਾਰ-ਬਾਰ ਉਨ੍ਹਾਂ ਨੂੰ ਰਿਜੈਕਟ ਕੀਤਾ ਜਾਂਦਾ ਹੈ ਜਿਸ ਕਰ ਕੇ ਉਕਤ ਵਿਅਕਤੀ ਨੂੰ ਬਾਰ-ਬਾਰ ਫ਼ੀਸਾਂ ਭਰਨੀਆਂ ਪੈਂਦੀਆਂ ਹਨ ਤੇ ਰਿਜੈਕਟ ਹੋਣ ਦਾ ਕੋਈ ਠੋਸ ਕਾਰਨ ਵੀ ਨਹੀਂ ਦੱਸਿਆ ਜਾਂਦਾ | ਇਸੇ ਤਰ੍ਹਾਂ ਹੈਵੀ ਲਾਇਸੈਂਸ ਬਣਵਾਉਣਾ ਵਾਲਿਆਂ ਨਾਲ ਵੀ ਹੋ ਰਿਹਾ ਹੈ | ਸੂਬਾ ਸਰਕਾਰ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਨਹੀਂ ਤਾਂ ਜਥੇਬੰਦੀ ਅਫ਼ਸਰਾਂ ਦਾ ਘਿਰਾਓ ਕਰਕੇ ਸੰਘਰਸ਼ ਵਿੱਢੇਗੀ |

Ad Position 22
No active advertisement
ਪਿਛਲੀ ਖ਼ਬਰ ਈ.ਟੀ.ਟੀ. 6635 ਅਧਿਆਪਕ ਯੂਨੀਅਨ ਵਲੋਂ ਮੱਲਾਂਵਾਲਾ ਖ਼ਾਸ ਦੀ ਬਲਾਕ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਏ.ਡੀ.ਸੀ. ਵਲੋਂ ਰਾਸ਼ਨ ਕਾਰਡ ਧਾਰਕਾਂ ਦੀ ਈ.ਕੇ.ਵਾਈ.ਸੀ. ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ
Ad Position 24