13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਈ.ਟੀ.ਟੀ. 6635 ਅਧਿਆਪਕ ਯੂਨੀਅਨ ਵਲੋਂ ਮੱਲਾਂਵਾਲਾ ਖ਼ਾਸ ਦੀ ਬਲਾਕ ਕਮੇਟੀ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 27-09-2025
ਮੱਲਾਂਵਾਲਾ, 26 ਸਤੰਬਰ (ਗੁਰਦੇਵ ਸਿੰਘ/ਸੁਰਜਨ ਸਿੰਘ ਸੰਧੂ) - ਬਲਾਕ ਮੱਲਾਂਵਾਲਾ ਖ਼ਾਸ ਦੇ ਸਮੂਹ ਈ.ਟੀ.ਟੀ 6635 ਅਧਿਆਪਕਾਂ ਦੀ ਮੀਟਿੰਗ ਬਿਗ-ਬੀ ਰਿਜ਼ੋਰਟ ਮੱਲਾਂਵਾਲਾ ਖ਼ਾਸ ਵਿਖੇ ਕੀਤੀ ਗਈ | ਮੀਟਿੰਗ ਦਾ ਉਦੇਸ਼ ਬਲਾਕ ਮੱਲਾਂਵਾਲਾ ਖ਼ਾਸ ਦੇ ਅਧਿਆਪਕਾਂ ਦੀ ਕਮੇਟੀ ਦਾ ਗਠਨ ਕਰਨਾ ਸੀ ਜਿਸ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਸੂਬਾ ਮੀਡੀਆ ਕੋਆਰਡੀਨੇਟਰ ਸੁਮਿਤ ਕੰਬੋਜ ਤੇ ਫ਼ਿਰੋਜ਼ਪੁਰ ਜ਼ਿਲ੍ਹਾ ਆਗੂ ਸੰਦੀਪ ਕੰਬੋਜ ਵੀ ਹਾਜ਼ਰ ਰਹੇ | ਸੂਬਾ ਕਮੇਟੀ ਦੇ ਮੈਂਬਰਾਂ ਤੇ ਬਲਾਕ ਦੇ ਅਧਿਆਪਕਾਂ ਦੀ ਸਹਿਮਤੀ ਨਾਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਬਲਾਕ ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਸੁਖਬੀਰ ਸਿੰਘ, ਮੀਤ ਪ੍ਰਧਾਨ ਹਰਬੰਸ ਸਿੰਘ, ਵਿੱਤ ਸਕੱਤਰ ਅਮਨ ਕੰਬੋਜ, ਪੈ੍ਰੱਸ ਸਕੱਤਰ ਸਚਿਨ, ਮੀਡੀਆ ਇੰਚਾਰਜ ਸੰਦੀਪ ਕੁਮਾਰ, ਰਵੀ ਕੁਮਾਰ, ਹਰਬੰਸ ਸਿੰਘ ਤੇ ਰਮਨਦੀਪ ਸਿੰਘ ਨੂੰ ਮੈਂਬਰ ਵਜੋਂ ਚੁਣਿਆ ਗਿਆ | ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਜਿਸ ਦੌਰਾਨ 28 ਸਤੰਬਰ ਨੂੰ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫ਼ਰੰਟ ਦੇ ਸੱਦੇ 'ਤੇ ਦਿੜ੍ਹਬਾ ਵਿਖੇ ਕੀਤੀ ਜਾ ਰਹੀ ਰੈਲੀ 'ਚ ਵੱਧ-ਚੜ੍ਹ ਕੇ ਸਾਥ ਦੇਣ ਲਈ ਅਧਿਆਪਕ ਸਾਥੀਆਂ ਨੂੰ ਅਪੀਲ ਕੀਤੀ ਗਈ ਤੇ ਇਸ 'ਤੇ ਸਾਥੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ | ਨਵੀਂ ਬਣੀ ਕਮੇਟੀ ਦੇ ਮੈਂਬਰਾਂ ਨੇ ਬਲਾਕ ਦੇ ਸਮੂਹ ਈ.ਟੀ.ਟੀ. 6635 ਅਧਿਆਪਕਾਂ ਨੂੰ ਇੱਕਜੁਟ ਰਹਿਣ ਤੇ ਇਕ-ਦੂਜੇ ਦਾ ਸਾਥ ਦੇਣਾ ਲਈ ਪੇ੍ਰਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਝਾੜੀ ਵਾਲਾ ਪਰਿਵਾਰ ਨਾਲ ਗੁਰਦੀਪ ਸਿੰਘ ਢਿੱਲੋਂ ਵਲੋਂ ਦੁੱਖ ਸਾਂਝਾ <br/> ਅਗਲੀ ਖ਼ਬਰ ਆਰ.ਟੀ.ਓ. ਦਫ਼ਤਰ ਦੇ ਅਧਿਕਾਰੀਆਂ ਦੀ ਨਲਾਇਕੀ ਕਰਕੇ ਜਨਤਾ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ <br/>
Ad Position 24