13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਇਲਾਕੇ ਦੇ ਲੋਕਾਂ ਵਲੋਂ ਪਿੰਡ ਸ਼ਰੀਹ ਵਾਲਾ ਦਾ ਪੁਲ਼ ਚੌੜਾ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਮਮਦੋਟ, 26 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਤੋਂ ਪਿੰਡ ਝੋਕ ਟਹਿਲ ਸਿੰਘ ਤੱਕ ਵਾਇਆ ਲੱਖੋਂ ਕੇ ਬਹਿਰਾਮ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਸੜਕ 18 ਫੁੱਟ ਚੌੜੀ ਬਣ ਰਹੀ ਹੈ | ਇਸ ਸੜਕ ਦਾ ਲੱਖੋਂ ਕੇ ਬਹਿਰਾਮ ਤੋਂ ਪਿੰਡ ਝੋਕ ਟਹਿਲ ਸਿੰਘ ਤੱਕ ਅੱਧੇ ਹਿੱਸੇ 'ਤੇ ਪੱਥਰ ਤੋਂ ਬਾਅਦ ਲੁੱਕ-ਬਜਰੀ ਪੈ ਗਈ ਹੈ | ਇਸ ਸੜਕ ਦਾ ਆਕਾਰ ਹੁਣ 18 ਫੁੱਟ ਚੌੜਾ ਹੋ ਗਿਆ ਹੈ, ਪਰ ਪਿੰਡ ਸ਼ਰੀਹ ਵਾਲਾ ਸੈਦਾਂ ਦੇ ਕੋਲ ਜਲਾਲਾਬਾਦ ਸੇਮਨਾਲੇ 'ਤੇ ਬਣਿਆ ਪੁਲ ਅਜੇ ਵੀ 9-10 ਫੁੱਟ ਚੌੜਾ, ਕਿਨਾਰੇ ਰੇਲਿੰਗ ਤੋਂ ਬਗੈਰ ਤੇ ਖਸਤਾ ਹਾਲਤ ਵਿਚ ਹੋਣ ਕਾਰਨ ਕਿਸੇ ਵਕਤ ਵੀ ਹਾਦਸਾ ਵਾਪਰ ਸਕਦਾ ਹੈ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਆਹਮਣੇ-ਸਾਹਮਣੇ ਤੋਂ ਆ ਰਹੇ ਵਾਹਨ ਇਕ ਦੂਜੇ ਨੂੰ ਪਾਸ ਕਰਨ ਲੱਗਿਆ ਅਕਸਰ ਸੜਕ ਦੇ ਬਾਹਰੀ ਕਿਨਾਰਿਆਂ ਤੱਕ ਹੁੰਦੇ ਹਨ ਪਰ ਇਸ ਸੌੜੇ ਪੁਲ ਤੋਂ ਸੜਕ ਚਾਰ-ਪੰਜ ਫੁੱਟ ਬਾਹਰ ਤੱਕ ਬਣ ਗਈ ਹੈ, ਅਜਿਹੇ ਹਾਲਾਤ ਵਿਚ ਰਾਤ ਸਮੇਂ ਪੁਲ ਕੋਲੋਂ ਕਰਾਸ ਕਰਨ ਲੱਗਿਆਂ ਲਾਈਟਾਂ ਪੈਣ ਕਾਰਨ ਵਾਹਨ ਚਾਲਕਾਂ ਨੂੰ ਪੁਲ ਦੇ ਕਿਨਾਰੇ ਨਜ਼ਰ ਨਾ ਆਉਣ ਕਾਰਨ ਵਾਹਨ ਸੇਮਨਾਲੇ ਵਿਚ ਡਿੱਗਣ ਦਾ ਖ਼ਤਰਾ ਬਣ ਗਿਆ ਹੈ, ਜਿਸ ਕਾਰਨ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਲਾਕੇ ਦੇ ਲੋਕਾਂ ਨੂੰ ਇਸ ਪੁਲ ਨੂੰ ਤੁਰੰਤ ਚੌੜਾ (ਸੜਕ ਦੇ ਆਕਾਰ) ਦਾ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਨਰਿੰਦਰ ਕੱਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਖ਼ਤਰਾ ਜ਼ਰੂਰ ਬਣ ਗਿਆ ਹੈ, ਇਕ ਵਾਰ ਉਹ ਹਾਦਸਿਆਂ ਤੋਂ ਬਚਾਓ ਲਈ ਪੁਲ ਦੇ ਦੋਵੇਂ ਪਾਸੇ ਮਿੱਟੀ ਦੇ ਭਰ ਕੇ ਗੱਟੇ ਲਵਾ ਦਿੰਦੇ ਹਨ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਪੁਲ ਨੂੰ ਵੀ ਜਲਦ ਚੌੜਾ ਕਰਨ ਦਾ ਕੰਮ ਆਰੰਭ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡ ਹੋਲਾਂਵਾਲੀ ਵਿਖੇ ਇਕਾਈ ਦਾ ਗਠਨ ਅਗਲੀ ਖ਼ਬਰ ਦਾਸ ਐਂਡ ਬ੍ਰਾਊਨ ਸਕੂਲ ਨੇ ਭੇਟ ਕੀਤਾ ਸਾਊਾਡ ਸਿਸਟਮ <br/>
Ad Position 24